ਮੋਗਾ: ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਆਗੂ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 33ਵੀਂ ਸਥਾਨਕ ਬੱਸ ਅੱਡੇ ਉੱਤੇ ਮਨਾਈ ਗਈ। ਇਪਟਾ ਮੋਗਾ ਨੇ ਇਨਕਲਾਬੀ ਗੀਤ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀ ਗਈਆਂ।
ਏਟਕ ਜਨਰਲ ਸਕੱਤਰ ਬੀਬੀ ਅਮਰਜੀਤ ਕੌਰ ਨੇ ਕਾਮਰੇ ਧਾਲੀਵਾਲ ਨੂੰ ਸਿਜਦਾ ਕਰਦਿਆਂ ਆਖਿਆ ਕਿ ਉਹ ਭਾਵੇਂ ਸਰੀਰਕ ਰੂਪ ਵਿੱਚ ਸਾਡੇ ’ਚ ਮੌਜੂਦ ਨਹੀਂ ਹਨ, ਪਰ ਉਨਾਂ ਦਾ ਲੋਕਾਈ ਨੂੰ ਸਮਰਪਿਤ ਜੀਵਨ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੀ ਜ਼ਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਵਿੱਚ ਕਾਰਪੋਰੇਟ ਨੀਤੀਆਂ ਨੂੰ ਲਾਗੂ ਕਰਨ ਲਈ, ਦੇਸ਼ ਵਿੱਚ ਫਿਰਕੂ ਧਰੁਵੀਕਰਨ ਦਾ ਸਹਾਰਾ ਲੈ ਰਹੀ ਹੈ। ਪੰਜਾਬ ਏਟਕ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਸਕੱਤਰ ਨਿਰਮਲ ਧਾਲੀਵਾਲ ਨੇ ਕਾਮਰੇ ਧਾਲੀਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਜੀਵਨ ਉੱਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਫੇਲ ਹੋਈ ਹੈ। -ਨਿੱਜੀ ਪੱਤਰ ਪ੍ਰੇਰਕ
ਕੈਪਸ਼ਨ: ਮੋਗਾ ਵਿੱਚ ਕਾਮਰੇਡ ਧਾਲੀਵਾਲ ਨੂੰ 33ਵੀਂ ਬਰਸੀ ਉੱਤੇ ਸਿਜਦਾ ਕਰਦੇ ਹੋਏ ਆਗੂ।