ਭੁੱਚੋ ਮੰਡੀ: ਪਿੰਡ ਭੁੱਚੋ ਖੁਰਦ ਵਿੱਚ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਵੱਲੋਂ 7ਵਾਂ ਅੰਤਰ ਰਾਸ਼ਟਰੀ ਗਤਕਾ ਦਿਵਸ ਮਨਾਉਂਦਿਆਂ ਜੂਨੀਅਰ ਗਤਕਾ ਮੁਕਾਬਲੇ ਕਰਵਾਏ ਗਏ। ਮੁੱਖ ਮਹਿਮਾਨ ਸਿਮਰਨਜੋਤ ਸਿੰਘ ਖਾਲਸਾ ਨੇ ਜੇਤੂ ਬੱਚਿਆਂ ਸਮੇਤ ਸਟੇਟ ਪੱਧਰ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਭਾਈ ਜਸਕਰਨ ਸਿੰਘ ਖਾਲਸਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਜੀਤ ਸਿੰਘ ਖਾਲਸਾ , ਜਗਸੀਰ ਸਿੰਘ ਬੁੱਗਰ, ਪ੍ਰੀਤਪਾਲ ਸਿੰਘ, ਬਲਜੀਤ ਕੌਰ, ਬਾਬਾ ਭਗਵਾਨ ਸਿੰਘ, ਬਾਬਾ ਨਛੱਤਰ ਸਿੰਘ ਅਤੇ ਜੱਗਾ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ