ਪੱਤਰ ਪ੍ਰੇਰਕ
ਟੱਲੇਵਾਲ, 29 ਸਤੰਬਰ
ਉਘੇ ਨਾਟਕਕਾਰ ਗੁਰਸ਼ਰਨ ਭਾਅ ਜੀ ਯਾਦ ਵਿੱਚ ਪੰਜਾਬ ਲੋਕ ਸੱਭਿਆਚਾਰਕ ਮੰਚ ਪਲਸ ਮੰਚ ਵਲੋਂ ਪਿੰਡ ਦੀਵਾਨਾ ਵਿੱਚ ਇਨਕਲਾਬੀ ਰੰਗ ਮੰਚ ਦਿਹਾੜਾ ਮਨਾਇਆ ਗਿਆ। ਸਮਾਗਮ ਤੋਂ ਇੱਕ ਦਿਨ ਪਹਿਲਾਂ ਪਿੰਡ ਵਿੱਚ ਜਾਗੋ ਕੱਢ ਕੇ ਰੰਗ ਮੰਚ ਅਤੇ ਲੋਕਾਂ ਦੀ ਜੋਟੀ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ। ਸਮਾਗਮ ਮੌਕੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਲੋਕ ਸੰਗੀਤ ਮੰਡਲੀ ਭਦੌੜ, ਗੁਰਮੀਤ ਕੋਟ ਗੁਰੂ , ਲਾਡੀ ਜਟਾਣਾ, ਲਵੀ ਬੁਢਲਾਡਾ, ਲੋਕ ਸੰਗੀਤ ਮੰਡਲੀ ਜੀਦਾ ਨੇ ਗੀਤਾਂ ਰਾਹੀਂ ਗੁਰਸ਼ਰਨ ਭਾਅ ਨੂੰ ਸਲਾਮ ਕੀਤਾ। ਗੁਰਸ਼ਰਨ ਭਾਅ ਜੀ ਦੀ ਜੀਵਨ ਸਾਥਣ ਕੈਲਾਸ਼ ਕੌਰ ਲਈ ਮਜ਼ਦੂਰਾਂ-ਕਿਸਾਨਾਂ ਵੱਲੋਂ ਸਾਂਝੀ ਫੁਲਕਾਰੀ ਭੇਟ ਕੀਤੀ ਗਈ।