ਨਿੱਜੀ ਪੱਤਰ ਪ੍ਰੇਰਕ
ਫ਼ਾਜ਼ਿਲਕਾ, 3 ਅਕਤੂਬਰ
ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਫ਼ਾਜ਼ਿਲਕਾ ਬੱਸ ਸਟੈਂਡ ’ਤੇ ਕਲੀਨ ਇੰਡੀਆ ਮੁਹਿੰਮ ਤਹਿਤ ਸਫ਼ਾਈ ਮੁਹਿੰਮ ਚਲਾਈ ਗਈ। ਇਹ ਜਾਣਕਾਰੀ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਨਵਰਾਜ ਬਾਤਿਸ਼ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਬੱਸ ਸਟੈਂਡ ’ਤੇ ਸਮੂਹ ਸਟਾਫ ਵੱਲੋਂ ਕਲੀਨ ਇੰਡੀਆ ਮੁਹਿੰਮ ਤਹਿਤ ਸਾਫ਼ ਸਫ਼ਾਈ ਕੀਤੀ ਗਈ। ਇਸ ਮੌਕੇ ਗੈਰ ਸਰਕਾਰੀ ਨਾਜਾਇਜ਼ ਐਡਵਰਟਾਈਜ਼ਮੈਂਟ ਹਟਾਈ ਗਈ ਅਤੇ ਪੂਰੇ ਬੱਸ ਸਟੈਂਡ ਵਿਚ ਸਫਾਈ ਕੀਤੀ ਗਈ। ਇਸ ਮੌਕੇ ਪਵਨ ਕੁਮਾਰ, ਸੰਜੀਵ ਕੁਮਾਰ ਆਦਿ ਸਣੇ ਡਿੱਪੂ ਦੇ ਵਰਕਸ਼ਾਪ ਸਟਾਫ ਅਤੇ ਡਰਾਈਵਰ-ਕੰਡਕਟਰ ਹਾਜ਼ਰ ਸਨ।