ਗਿੱਦੜਬਾਹਾ: ਪਿੰਡ ਥੇਹੜੀ ਤੋਂ ਫ਼ਕਰਸਰ ਜਾਣ ਵਾਲੀ ਮੁੱਖ ਸੜਕ ’ਤੇ ਲੱਗੇ ਰੂੜੀ ਦੇ ਢੇਰਾਂ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਨੂੰ ਅੱਜ ਜੀਓਜੀ ਅਵਤਾਰ ਸਿੰਘ ਫ਼ਕਰਸਰ ਵਲੋਂ ਆਪਣੇ ਨਿੱਜੀ ਖ਼ਰਚੇ ’ਤੇ ਚੁਕਵਾ ਦੇ ਸੜਕ ਸਾਫ਼ ਕਰਵਾਈ ਗਈ। ਅਵਤਾਰ ਸਿੰਘ ਨੇ ਦੱਸਿਆ ਕਿ ਜੀ.ਓ.ਜੀ. ਟੀਮ ਗਿੱਦੜਬਾਹਾ ਦੇ ਸਹਿਯੋਗ ਨਾਲ ਇਸ ਸੜਕ ਨੂੰ ਸਾਫ਼ ਕਰਵਾਇਆ ਗਿਆ ਹੈ, ਉਨ੍ਹਾਂ ਦੱਸਿਆ ਕਿ ਰੂੜੀ ਦੇ ਢੇਰਾਂ ਕਾਰਨ ਇੱਥੇ ਕਈ ਹਾਦਸੇ ਵੀ ਵਾਪਰ ਚੁੱਕੇ ਹਨ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਮੁਸ਼ਕਿਲ ਹੁੰਦੀ ਸੀ ਅਤੇ ਆਸਪਾਸ ਦੇ ਘਰਾਂ ਅਤੇ ਦੁਕਾਨਾਂ ਵਾਲੇ ਇਸ ਤੋਂ ਡਾਢੇ ਪ੍ਰੇਸ਼ਾਨ ਸਨ। ਉਨ੍ਹਾਂ ਦੱਸਿਆ ਕਿ ਪਿੰਡ ਦੇ 15-20 ਘਰਾਂ ਵਲੋਂ ਸੜਕ ’ਤੇ ਹੀ ਕੂੜਾ ਆਦਿ ਸੁੱਟ ਦਿੱਤਾ ਜਾਂਦਾ ਸੀ, ਜਿਸ ਨੂੰ ਅੱਜ ਚੁਕਵਾ ਕੇ ਸੜਕ ਸਾਫ਼ ਕਰਵਾਈ ਗਈ ਹੈ। -ਪੱਤਰ ਪ੍ਰੇਰਕ