ਖੇਤਰੀ ਪ੍ਰਤੀਨਿਧ
ਬਰਨਾਲਾ, 24 ਸਤੰਬਰ
ਜ਼ਿਲ੍ਹੇ ਦੇ ਸਰਕਾਰੀ ਸਿਹਤ ਦਫ਼ਤਰਾਂ ’ਚ ਪੰਜਾਬੀ ਭਾਸ਼ਾ ਦੀ ਵਰਤੋਂ ਦੀਆਂ ਹਦਾਇਤਾਂ ਦੇ ਅਮਲ ਲਈ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਸਖ਼ਤੀ ਆਰੰਭ ਦਿੱਤੀ, ਜਿਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਮੁਕਤਸਰ ਤੋਂ ਤਬਦੀਲ ਹੋ ਕੇ ਬਰਨਾਲਾ ਪੁੱਜੀ ਇੱਕ ਮਹਿਲਾ ਮੁਲਾਜ਼ਮ ਵੱਲੋਂ ਜੁਆਇਨਿੰਗ ਲਈ ਅੰਗਰੇਜ਼ੀ ’ਚ ਲਿਖੇ ਪੱਤਰ ਨੂੰ ਮੁੜ ਪੰਜਾਬੀ ’ਚ ਦਿੱਤੇ ਜਾਣ ਦੀ ਹਦਾਇਤ ਤੋਂ ਸਾਹਮਣੇ ਆਈ। ਵਰਨਣਯੋਗ ਹੈ ਕਿ ਡਾ. ਜਸਬੀਰ ਸਿੰਘ ਔਲਖ ਵੱਲੋਂ ਆਪਣੀ ਬਰਨਾਲਾ ਸਿਵਲ ਸਰਜਨ ਵਜੋਂ ਤਾਇਨਾਤੀ ਦੇ ਸ਼ੁਰੂ ’ਚ ਹੀ ਵਿਭਾਗੀ ਪੱਤਰ ਨੰਬਰ 1220-25 ਮਿਤੀ 28-5-2021 ਰਾਹੀਂ ਦਫ਼ਤਰੀ ਕੰਮਕਾਜ/ਪੱਤਰ ਵਿਹਾਰ ਪੰਜਾਬੀ ਭਾਸ਼ਾ ’ਚ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ, ਤਾਂ ਕਿ ਪੰਜਾਬ ਰਾਜ ਭਾਸ਼ਾ ਐਕਟ ਦੀ ਸਹੀ ਤਰੀਕੇ ਨਾਲ ਤਾਮੀਲ ਹੋ ਸਕੇ।