ਨਿਹਾਲ ਸਿੰਘ ਵਾਲਾ: ਇਥੇ ਗ੍ਰੀਨ ਵੈਲੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਦੇ ਵਿਦਿਆਰਥੀਆਂ ਵੱਲੋਂ ਦੀਵਾਲੀ ਮੁਬਾਰਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕਿੰਡਰ ਗਾਰਟਨ ਤੇ ਵੱਡੇ ਵਿਦਿਆਰਥੀਆਂ ਨੇ ਸਕੂਲ ਨੂੰ ਸਜਾਇਆ ਰੰਗੋਲੀ ਬਣਾਈ ਅਤੇ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾਉਣ ਦਾ ਪ੍ਰਣ ਲਿਆ। ਸੰਸਥਾ ਦੇ ਚੇਅਰਮੈਨ ਜਤਿੰਦਰ ਗਰਗ ਨੇ ਕਿਹਾ ਕਿ ਪਟਾਕੇ ਧੂੰਏਂ ਤੇ ਬੀਮਾਰੀਆਂ ਦੀ ਜੜ੍ਹ ਹਨ। ਦੀਵਾਲੀ ਸਮੇਂ ਪੌਦੇ ਲਗਾਏ ਜਾਣ। ਪ੍ਰਿੰਸੀਪਲ ਇੰਦੂ ਅਰੋੜਾ ,ਪ੍ਰਬੰਧਕ ਅਨੀਤਾ ਗਰਗ ਨੇ ਵਧੀਆ ਸਜਾਵਟੀ ਤੇ ਘਰੇਲੂ ਸਾਮਾਨ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। -ਪੱਤਰ ਪ੍ਰੇਰਕ