ਸੰਗਤ ਮੰਡੀ: ਮਾਰਕੀਟ ਕਮੇਟੀ ਸੰਗਤ ਦੇ ਚੇਅਰਮੈਨ ਦਾ ਤਾਜ ਹਰਮੇਲ ਸਿੰਘ ਘੁੱਦਾ ਦੇ ਸਿਰ ਸਜਿਆ ਹੈ। ਅੱਜ ਮਾਰਕੀਟ ਕਮੇਟੀ ਸੰਗਤ ਦੇ ਦਫਤਰ ਵਿੱਚ ਨਵਨਿਯੁਕਤ ਚੇਅਰਮੈਨ ਹਰਮੇਲ ਸਿੰਘ ਘੁੱਦਾ ਅਤੇ ਵਾਈਸ ਚੇਅਰਮੈਨ ਕਰਮਾ ਰਾਮ ਨੇ ਅਹੁੱਦਾ ਸੰਭਾਲਿਆ। ਤਾਜਪੋਸ਼ੀ ਸਮਾਗਮ ਵਿੱਚ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਅਤੇ ਪਰਵਿੰਦਰ ਸਿੰਘ ਆਧਨੀਆਂ ਓਐੱਸਡੀ ਰਣਇੰਦਰ ਸਿੰਘ ਹਾਜ਼ਰ ਹੋਏ। ਹਰਮੇਲ ਸਿੰਘ ਘੁੱਦਾ ਨੇ ਨਿਯੁਕਤੀ ਲਈ ਰਣਇੰਦਰ ਸਿੰਘ ਅਤੇ ਹਰਵਿੰਦਰ ਸਿੰਘ ਲਾਡੀ ਸਮੇਤ ਸਮੁੱਚੀ ਕਾਂਗਰਸ ਪਾਰਟੀ ਲੀਡਰਸ਼ਿੱਪ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ