ਭਗਤਾ ਭਾਈ: ਇਥੇ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪ੍ਰਿੰਸੀਪਲ ਸੋਨੂੰ ਕੁਮਾਰ ਨੇ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਗੁਰਸਿਮਰਨ ਗਰੁੱਪ ਵੱਲੋਂ ਸੱਭਿਆਚਾਰਕ ਨਾਟਕ, ਤਾਨਵੀ ਗਰੁੱਪ ਵੱਲੋਂ ਗਿੱਧਾ, ਸ਼ਰਨ ਗਰੁੱਪ ਵੱਲੋਂ ਸਹਾਗ ਅਤੇ ਜਸ਼ਨ ਗਰੁੱਪ ਵੱਲੋਂ ਘੋੜੀਆਂ ਪੇਸ਼ ਕੀਤੀਆਂ। ਇਸ ਉਪਰੰਤ ਵਿਦਿਆਰਥਣਾਂ ਨੇ ਗਿੱਧਾ ਪਾਇਆ। -ਪੱਤਰ ਪ੍ਰੇਰਕ