ਬਰਨਾਲਾ: ਇਥੇ 16 ਏਕੜ ਸਥਿਤ ਸਾਈਂ ਮੰਦਰ ਵਿਚ ਸ੍ਰੀ ਸ਼ਿਰੜੀ ਸਾਈਂ ਦਰਬਾਰ ਚੈਰੀਟੇਬਲ ਟਰੱਸਟ ਵਲੋਂ ਦਸਵਾਂ ਸਾਲਾਨਾ ਮਹਾਉਤਸਵ ਮਨਾਇਆ ਗਿਆ। ਇਸ ਮੌਕੇ 16 ਏਕੜ ਵਿਚ ਸਾਈਂ ਪਾਲਕੀ ਯਾਤਰਾ ਵੀ ਕੱਢੀ ਗਈ। ਮਹਾਅਭਿਸ਼ੇਕ ਦੀ ਰਸਮ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਵਲੋਂ ਵਿਸ਼ੇਸ਼ ਤੌਰ ’ਤੇ ਭੇਜੇ ਗਏ ਸਾਬਕਾ ਆਈ ਏ ਐੱਸ ਅਫਸਰ ਅਤੇ ਟ੍ਰਾਈਡੈਂਟ ਗਰੁੱਪ ਦੇ ਅਧਿਕਾਰੀ ਗੁਰਲਵਲੀਨ ਸਿੰਘ ਸਿੱਧੂ, ਸ੍ਰੀ ਅਰੋੜਵੰਸ਼ ਸਭਾ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਕੀਤੀ। ਇਸ ਮੌਕੇ ਗੁਰਲਵਲੀਨ ਸਿੰਘ ਸਿੱਧੂ ਨੇ ਟ੍ਰਾਈਡੈਂਟ ਵਲੋਂ 31000 ਰੁਪਏ ਦੀ ਰਾਸ਼ੀ ਮੰਦਰ ਟਰੱਸਟ ਨੂੰ ਭੇਟ ਕਰਨ ਦਾ ਐਲਾਨ ਕੀਤਾ। ਅਰੋੜਾ ਵੰਸ਼ ਸਭਾ ਦੇ ਚੇਅਰਮੈਨ ਵਿਵੇਕ ਸਿੰਧਵਾਨੀ ਅਤੇ ਮੰਦਰ ਟਰੱਸਟ ਦੇ ਚੇਅਰਮੈਨ ਅਸ਼ਵਨੀ ਨੇ ਕੇਵਲ ਢਿੱਲੋਂ ਤੋਂ ਨਾਲ ਪਏ ਪਲਾਟ ਨੂੰ ਮੰਦਰ ਦੇ ਨਾਮ ਕਰਨ ਦੀ ਮੰਗ ਰੱਖੀ ਤੇ ਕਾਂਗਰਸ ਦੇ ਆਗੂ ਕੇਵਲ ਸਿੰਘ ਢਿਲੋਂ ਨੇ ਹਾਂ ਪੱਖੀ ਹੁੰਗਾਰਾ ਭਰਿਆ। ਇਸ ਮੌਕੇ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਉੱਪ ਪ੍ਰਧਾਨ ਨਰਿੰਦਰ ਗਰਗ ਨੀਟਾ ਬਰਨਾਲਾ ਕਲੱਬ ਦੇ ਸੈਕਟਰੀ ਰਾਜੀਵ ਗੁਪਤਾ ਲੂਬੀ, ਅਰੋੜਵੰਸ਼ ਸਭਾ ਦੇ ਪ੍ਰਧਾਨ ਹਰੀਸ਼ ਸਿੰਧਵਾਨੀ, ਮੰਦਰ ਕਮੇਟੀ ਦੇ ਅਸ਼ਵਨੀ ਮਦਾਨ ਆਦਿ ਹਾਜਰ ਸਨ। -ਨਿੱਜੀ ਪੱਤਰ ਪ੍ਰੇਰਕ