ਬੁਢਲਾਡਾ: ਨੇੜਲੇ ਪਿੰਡ ਬੀਰੋਕੇ ਕਲਾਂ ਵਿਚ ਸਥਿਤ ਡੇਰਾ ਬਾਬਾ ਅਲਖ ਰਾਮ ਦੇ ਮੁਖੀ ਸੰਤ ਬਾਲਕ ਰਾਮ ਤੋਂ ਲੁਟੇਰੇ ਬੀਤੀ ਰਾਤ 2 ਲੱਖ 75 ਹਜ਼ਾਰ ਰੁਪਏ ਅਤੇ ਉਸ ਦੀ ਬੰਦੂਕ ਚੁੱਕ ਕੇ ਫ਼ਰਾਰ ਹੋ ਗਏ ਹਨ। ਡੀਐਸਪੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਪੰਜ ਲੁਟੇਰੇ ਰਾਤ ਇੱਕ ਵਜੇ ਤੋਂ ਬਾਅਦ ਮੱਥਾ ਟੇਕਣ ਬਹਾਨੇ ਅੰਦਰ ਦਾਖ਼ਲ ਹੋਏ ਤੇ ਸੀਸੀਟੀਵੀ ਵੀ ਖੋਲ੍ਹ ਕੇ ਨਾਲ ਲੈ ਗਏ ਹਨ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ