ਨਿੱਜੀ ਪੱਤਰ ਪ੍ਰੇਰਕ
ਮੋਗਾ, 2 ਮਈ
ਨਸ਼ੇ ਦੀ ਓਵਰਡੋਜ਼ ਕਾਰਨ ਇਥੇ ਹੋਈ 21 ਸਾਲਾ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਪੁਲੀਸ ਨੇ ਕੇਸ ਦਰਜ ਕੀਤਾ ਹੈ। ਥਾਣਾ ਚੜਿੱਕ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਹਰਪ੍ਰੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਉਰਫ ਜੋਰਾ ਪਿੰਡ ਮੰਡੀਰਾਂ ਵਾਲੀ ਬਸਤੀ, ਚੜਿੱਕ ਦੇ ਬਿਆਨ ਉੱਤੇ ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ ਉਰਫ ਲੱਡੂ, ਲਖਵੀਰ ਸਿੰਘ ਉਰਫ ਲੱਖੀ, ਗੁਰਦੇਵ ਸਿੰਘ ਉਰਫ ਜਿਊਣਾ ਸਾਰੇ ਪਿੰਡ ਚੜਿੱਕ ਪੱਤੀ ਜੰਗੀਰ ਅਤੇ .ਸ਼ਿਵੰਦਾ ਪਿੰਡ ਘੋਲੀਆ ਕਲਾਂ ਕਲਾਂ ਖ਼ਿਲਾਫ਼ ਧਾਰਾ 304 ਤੋਂ ਇਲਾਵਾ ਐੱਨਡੀਪੀਐੱਸ ਐਕਟ ਦੀਅ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।