ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 27 ਅਗਸਤ
ਪਿੰਡ ਹਰੀਨੌਂ ਦੇ ਗੁਰਦੁਆਰੇ ਦੇ ਇੱਕ ਗ੍ਰੰਥੀ ’ਤੇ ਸਿੱਖ ਨੌਜਵਾਨ ਦੇ ਕਕਾਰਾਂ ਦੀ ਬੇਅਦਬੀ ਕਰਵਾਉਣ ਦਾ ਦੋਸ਼ ਲੱਗਿਆ ਹੈ। ਸਦਰ ਪੁਲੀਸ ਨੇ ਇਸ ਮਾਮਲੇ ਵਿਚ ਗ੍ਰੰਥੀ ਸਮੇਤ ਸੱਤ ਖ਼ਿਲਾਫ਼ ਕੇਸ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਪਿੰਡ ਦੇ ਵਸਨੀਕ ਗੁਰਪ੍ਰੀਤ ਸਿੰਘ ਪੁੱਤਰ ਹਾਕਮ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ ਗੁਰਦੁਆਰਾ ਭਾਈ ਸਾਈਂਦਾਸ ਦਾ ਗ੍ਰੰਥੀ ਸਿਕੰਦਰ ਸਿੰਘ ਉਸੇ ਨਾਲ ਕਥਿਤ ਰੰਜਿਸ਼ ਰੱਖਦਾ ਸੀ। 26 ਅਗਸਤ ਦੀ ਸਵੇਰ ਜਦ ਉਹ ਆਪਣੇ ਖੇਤ ਜਾ ਰਿਹਾ ਸੀ ਤਾਂ ਗ੍ਰੰਥੀ ਦੀ ਸ਼ਹਿ ’ਤੇ ਬੂਟਾ ਸਿੰਘ , ਦਲਜੀਤ ਸਿੰਘ , ਚਰਨਜੀਤ ਸਿੰਘ, ਜਗਮੇਲ ਸਿੰਘ ਉਰਫ ਮੇਲਾ ਸਿੰਘ , ਬੱਬੂ ਸਿੰਘ, ਡਿੰਪਾ ਸਿੰਘ ਵਾਸੀ ਹਰੀਨੌਂ ਨੇ ਘੇਰ ਕੇ ਉਸਦੀ ਕੁੱਟਮਾਰ ਕੀਤੀ ਤੇ ਮਗਰੋਂ ਉਸ ਦੇ ਕਕਾਰਾਂ ਦੀ ਬੇਅਦਬੀ ਕੀਤੀ।