ਪੱਤਰ ਪ੍ਰੇਰਕ
ਗਿੱਦੜਬਾਹਾ, 22 ਮਈ
ਥਾਣਾ ਗਿੱਦੜਬਾਹਾ ਪੁਲੀਸ ਨੇ ਅਮਨਦੀਪ ਕੌਰ ਪੀ.ਸੀ.ਐੱਸ., ਐੱਸ.ਡੀ.ਜੇ.ਐੱਮ. ਕੋਰਟ ਕੰਪਲੈਕਸ ਗਿੱਦੜਬਾਹਾ ਦੇ ਪੱਤਰ ’ਤੇ ਐੱਸ.ਡੀ.ਜੇ.ਐੱਮ. ਕੋਰਟ ਕੰਪਲੈਕਸ ਗਿੱਦੜਬਾਹਾ ਵਿੱਚ ਤਾਇਨਾਤ ਨਾਇਬ ਕੋਰਟ ਜਗਜੀਤ ਸਿੰਘ ਤੇ ਜਸਪਾਲ ਕੌਰ ਮਠਾੜੂ ਵਾਸੀ ਪਿੰਡ ਦੌਲਾ ਵਿਰੁੱਧ ਆਈ.ਪੀ.ਸੀ. ਦੀ ਧਾਰਾ 223, 224 ਅਧੀਨ ਮਾਮਲਾ ਦਰਜ ਕੀਤਾ ਹੈ। ਥਾਣਾ ਗਿੱਦੜਬਾਹਾ ਦੀ ਪੁਲੀਸ ਨੂੰ ਭੇਜੇ ਪੱਤਰ ’ਚ ਜੱਜ ਅਮਨਦੀਪ ਕੌਰ ਐੱਸ.ਡੀ.ਜੇ.ਐੱਮ. ਨੇ ਦੱਸਿਆ ਕਿ ਉਨ੍ਹਾਂ ਦੀ ਅਦਾਲਤ ਵਿੱਚ ‘ਪਰਮਜੀਤ ਕੌਰ ਬਨਾਮ ਜਸਪਾਲ ਕੌਰ ਮਠਾੜੂ’ ਦਾ ਇਕ ਕੇਸ ਧਾਰਾ 138 ਆਫ ਐੱਨ.ਆਈ. ਐਕਟ ਅਧੀਨ ਚੱਲ ਰਿਹਾ ਸੀ, ਜਿਸ ’ਚ ਜਸਪਾਲ ਕੌਰ ਮਠਾੜੂ ਦੇ ਗੈਰ-ਜ਼ਮਾਨਤੀ ਵਾਰੰਟ ਉਨ੍ਹਾਂ ਦੀ ਅਦਾਲਤ ਵੱਲੋਂ ਜਾਰੀ ਕਰਨ ’ਤੇ ਜਸਪਾਲ ਕੌਰ ਮਠਾੜੂ 20 ਮਈ 2022 ਨੂੰ ਉਨ੍ਹਾਂ ਦੀ ਅਦਾਲਤ ’ਚ ਆਤਮ ਸਰਮਪਨ ਕਰਨ ਆਈ ਸੀ, ਜਿਸ ’ਚ ਉਨ੍ਹਾਂ ਵੱਲੋਂ ਡਿਊਟੀ ’ਤੇ ਮੌਜੂਦ ਨਾਇਬ ਕੋਰਟ ਜਗਜੀਤ ਸਿੰਘ ਨੂੰ ਜਸਪਾਲ ਕੌਰ ਮਠਾੜੂ ਨੂੰ ਹਿਰਾਸਤ ’ਚ ਲੈਣ ਦੇ ਹੁਕਮ ਸੁਣਾਏ ਸਨ ਪਰ ਨਾਇਬ ਕੋਰਟ ਜਗਜੀਤ ਸਿੰਘ ਦੀ ਅਣਗਹਿਲੀ ਕਾਰਨ ਜਸਪਾਲ ਕੌਰ ਮਠਾੜੂ ਨਾਇਬ ਕੋਰਟ ਦੀ ਹਿਰਾਸਤ ’ਚੋਂ ਫਰਾਰ ਹੋ ਗਈ ਤੇ ਨਾਇਬ ਕੋਰਟ ਉਸਨੂੰ ਫੜ ਨਹੀਂ ਹੋ ਸਕਿਆ। ਇਸ ਪੱਤਰ ਦੇ ਸਬੰਧ ਵਿੱਚ ਥਾਣਾ ਗਿੱਦੜਬਾਹਾ ਪੁਲੀਸ ਵੱਲੋਂ ਨਾਇਬ ਕੋਰਟ ਜਗਜੀਤ ਸਿੰਘ ਤੇ ਜਸਪਾਲ ਕੌਰ ਮਠਾੜੂ ਪੁੱਤਰੀ ਗੁਰਦੇਵ ਸਿੰਘ ਵਾਸੀ ਪਿੰਡ ਦੌਲਾ ਵਿਰੁੱਧ ਕੇਸ ਦਰਜ ਕਰ ਲਿਆ ਹੈ।