ਦਿੱਲੀ ਪਰੇਡ ਲਈ ਕਾਫ਼ਲੇ ਰਵਾਨਾ

ਹਰ ਘਰ ਦੇ ਇੱਕ ਮੈਂਬਰ ਨੂੰ ਸ਼ਾਮਲ ਹੋਣ ਦੀ ਅਪੀਲ; ਭੁੱਖ ਹੜਤਾਲ ਜਾਰੀ

ਦਿੱਲੀ ਪਰੇਡ ਲਈ ਕਾਫ਼ਲੇ ਰਵਾਨਾ

ਲਹਿਰਾ ਬੇਗਾ ਤੋਂ ਦਿੱਲੀ ਮੋਰਚੇ ਲਈ ਟਰੈਕਟਰਾਂ ਸਣੇ ਰਵਾਨਾ ਹੁੰਦੇ ਹੋਏ ਇਲਾਕੇ ਦੇ ਕਿਸਾਨ। -ਫੋਟੋ: ਪਵਨ ਸ਼ਰਮਾ

ਪਰਸ਼ੋਤਮ ਬੱਲੀ

ਬਰਨਾਲਾ, 24 ਜਨਵਰੀ

ਰੇਲਵੇ ਸਟੇਸ਼ਨ ਦੀ ਪਾਰਕਿੰਗ ‘ਚ ਲੱਗੇ ਕਿਸਾਨ ਧਰਨੇ ਦੇ 116ਵੇਂ ਦਿਨ ਅੱਜ ਬੁਲਾਰਿਆਂ ਨੇ 26 ਜਨਵਰੀ ਨੂੰ ਦਿੱਲੀ ‘ਚ ਹੋਣ ਵਾਲੀ ਟਰੈਕਟਰ ਪਰੇਡ ਦੇ ਨਾਲ-ਨਾਲ ਬਰਨਾਲਾ ਜ਼ਿਲ੍ਹੇ ਵਿੱਚ ਵੀ ਪੰਜ ਥਾਵਾਂ ’ਤੇ ਟਰੈਕਟਰ ਪਰੇਡ ਕੀਤੇ ਜਾਣ ਦਾ ਐਲਾਨ ਕਰਦਿਆਂ ਰੂਟ ਵੀ ਨਸ਼ਰ ਕੀਤਾ| ਹੱਡ ਚੀਰਵੀਂ ਠੰਢ ਦੇ ਮਾਹੌਲ ਨੂੰ ਨਾਅਰੇਬਾਜ਼ੀ ਨਾਲ ਧਰਨਾਕਾਰੀ ਗਰਮਾਉਂਦੇ ਰਹੇ| ਅੱਜ ਬੀਐੱਡ ਟੀਚਰਜ਼ ਫਰੰਟ ਨੇ ਵੀ ਸ਼ਿਰਕਤ ਕੀਤੀ| ਮਾਸਟਰ ਸੁਦਰਸ਼ਨ ਗੁਡੂ, ਸੋਹਨ ਸਿੰਘ ਮਾਝੀ ਤੇ ਅਵਤਾਰ ਬਰਨਾਲਾ ਦੇ ਜ਼ੋਸੀਲੇ ਗੀਤਾਂ ਤੋਂ ਬਾਅਦ ਧਰਨੇ ਨੂੰ ਉਜਾਗਰ ਸਿੰਘ ਬੀਹਲਾ, ਮਾਸਟਰ ਜਸਪਾਲ ਸਿੰਘ, ਬਾਬੂ ਸਿੰਘ, ਯਾਦਵਿੰਦਰ ਸਿੰਘ ਚੌਹਾਨਕੇ, ਖੁਸ਼ੀਆ ਸਿੰਘ, ਮੇਲਾ ਸਿੰਘ ਕੱਟੂ, ਅਮਰਜੀਤ ਕੌਰ, ਪਰਮਿੰਦਰ ਸਿੰਘ, ਸਾਹਿਬ ਸਿੰਘ ਬਡਬਰ, ਕਰਨੈਲ ਸਿੰਘ ਗਾਂਧੀ ਅਤੇ ਸ਼ੇਰ ਸਿੰਘ ਫਰਵਾਹੀ ਨੇ ਸੰਬੋਧਨ ਕੀਤਾ|

ਇਸ ਮੌਕੇ ਬੁਲਾਰਿਆਂ ਦਿੱਲੀ ਵਿਚ ਟਰੈਕਟਰ ਪਰੇਡ ਦੀ ਇਜਾਜ਼ਤ ਨੂੰ ਵੀ ਅੰਸ਼ਿਕ ਜਿੱਤ ਦੱਸਿਆ| ਉਨ੍ਹਾਂ 26 ਦੀ ਬਰਨਾਲਾ ਜ਼ਿਲ੍ਹੇ ਵਿਚ ਹੋਣ ਵਾਲੀ ਟਰੈਕਟਰ ਪਰੇਡ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ| ਹਰ ਟਰੈਕਟਰ ਕਿਸਾਨ ਜਥੇਬੰਦੀ ਤੇ ਕੌਮੀ ਦੋ ਝੰਡੇ ਹੋਣਗੇ। ਉਨ੍ਹਾਂ ਕਿਹਾ ਕਿ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਹੋਵੇਗੀ| ਜ਼ਿਲ੍ਹੇ ਵਿੱਚ ਪੰਜ ਥਾਵਾਂ, ਮਹਿਲ ਕਲਾਂ, ਬਰਨਾਲਾ, ਭਦੌੜ, ਤਪਾ ਤੇ ਧਨੌਲਾ ਵਿਚ ਟਰੈਕਟਰ ਮਾਰਚ ਹੋਵੇਗਾ। ਅੱਜ ਕਾਮਰੇਡ ਜੀਤ ਸਿੰਘ ਪੱਖੋ ਕਲਾਂ, ਦਲੀਪ ਸਿੰਘ ਬਰਨਾਲਾ, ਖੁਸ਼ਹਾਲ ਸਿੰਘ ਠੀਕਰੀਵਾਲਾ, ਨਿਰਮਲ ਸਿੰਘ ਭੱਠਲ ਤੇ ਬਲਵੰਤ ਸਿੰਘ ਰਾਏ ਭੁੱਖ ਹੜਤਾਲ ‘ਤੇ ਬੈਠੇ|

ਭੁੱਚੋ ਮੰਡੀ: ਪਿੰਡ ਚੱਕ ਬਖਤੂ ਦੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਵੱਲੋਂ ਕਿਸਾਨ ਸੰਘਰਸ਼ ਲਈ ਦਿਲ ਖੋਲ੍ਹ ਕੇ ਆਰਥਿਕ ਸਹਾਇਤਾ ਕੀਤੀ ਗਈ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਜਸਵਿੰਦਰ ਸਿੰਘ ਚੱਕ ਬਖਤੂ ਨੇ ਦੱਸਿਆ ਕਿ ਮਨੀਲਾ ਕਲੱਬ ਨੇ 50 ਹਜ਼ਾਰ ਰੁਪਏ, ਗੁਰਮਤ ਅਮਰੀਕਾ ਨੇ 40 ਹਜ਼ਾਰ, ਕੁਲਦੀਪ ਆਸਟਰੇਲੀਆ ਨੇ 11 ਹਜ਼ਾਰ, ਸੋਮਦੱਤ ਸ਼ਰਮਾ ਨੇ 5 ਹਜ਼ਾਰ, ਮਰਹੂਮ ਜਸਕਰਨ ਸਿੰਘ ਦੀ ਯਾਦ ਵਿੱਚ ਪਰਿਵਾਰ ਨੇ 31 ਸੌ ਰੁਪਏ ਦਿੱਤੇ ਅਤੇ ਆਤਮਾ ਯੂਐਸਏ, ਲਖਵਿੰਦਰ ਢਿੱਲੋਂ ਕੈਨੇਡਾ, ਧਰਮਿੰਦਰ ਵੈਲਜ਼ੀਅਮ, ਸ਼ੰਟੀ ਨੰਬਰਦਾਰ ਅਤੇ ਬੰਟੂ ਕੈਨੇਡਾ ਨੇ ਤੇਲ ਦੀ ਸੇਵਾ ਕੀਤੀ ਹੈ। ਪਿੰਡ ਚੱਕ ਬਖਤੂ ਤੋਂ ਟਰੈਕਟਰ ਟਰਾਲੀਆਂ ਰਾਹੀਂ ਕਿਸਾਨਾਂ ਦਾ ਜਥਾ 26 ਜਨਵਰੀ ਦੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਲਈ ਦਿੱਲੀ ਵੱਲ ਰਵਾਨਾ ਹੋਇਆ। ਇਸ ਤਰਾਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਤੋਂ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਬੀਬੀਆਂ ਅਤੇ ਕਿਸਾਨਾਂ ਦਾ ਵੱਡਾ ਜੱਥਾ ਦਿੱਲੀ ਲਈ ਰਵਾਨਾ ਹੋਇਆ।

ਮਾਨਸਾ (ਜੋਗਿੰਦਰ ਸਿੰਘ ਮਾਨ): ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਿਹੜੇ ਕਿਸਾਨ ਅੰਦੋਲਨ ਦੌਰਾਨ ਕਰੀਬ 150 ਸੰਘਰਸ਼ੀ ਸਾਥੀ ਜਾਨ ਗਵਾ ਚੁੱਕੇ ਹਨ। ਸੰਘਰਸ਼ੀ ਸਿਰਫ਼ ਖੇਤੀ ਨਹੀਂ ਬਲਕਿ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ 26 ਜਨਵਰੀ ਨੂੰ ਹਰ ਘਰ ਦੇ ਇੱਕ ਮੈਂਬਰ ਨੂੰ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।

26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਟਰੈਕਟਰਾਂ ਦਾ ਕਾਫ਼ਲਾ ਦਿੱਲੀ ਨੂੰ ਰਵਾਨਾ ਹੋਇਆ। ਇਸ ਮਾਰਚ ਦੀ ਅਗਵਾਈ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕੀਤੀ। 

ਇਸ ਮੌਕੇ ਸੂਬਾ ਆਗੂ ਸੁਰਜੀਤ ਸਿੰਘ ਕੋਟਧਰਮੂ, ਮਾਨਸਾ ਜ਼ਿਲ੍ਹੇ ਦੇ ਆਗੂ ਪੰਜਾਬ ਸਿੰਘ ਤਲਵੰਡੀ ਅਕਲੀਆਂ, ਯਸ਼ਪਾਲ ਸਿੰਘ ਉੱਭਾ, ਮਾਸਟਰ ਸ਼ਿਵਚਰਨ ਧਿੰਗੜ, ਕਾਮਰੇਡ ਰਾਮਸਰੂਪ ਗੇਹਲੇ ਨੇ ਵੀ ਸੰਬੋਧਨ ਕੀਤਾ।

ਮੋਰਚਿਆਂ ’ਤੇ ਠੰਢ ਨੂੰ ਚੁਣੌਤੀ ਦੇ ਰਹੀਆਂ ਨੇ ਬਜ਼ੁਰਗ ਬੀਬੀਆਂ ਤੇ ਬੱਚੀਆਂ

ਭੁੱਚੋ ਮੰਡੀ ਨੇੜੇ ਬੈਸਟ ਪ੍ਰਾਈਸ ਮਾਲ ਮੋਰਚੇ ’ਚ ਡਟੀਆਂ ਬਜ਼ੁਰਗ ਬੀਬੀਆਂ ਤੇ ਬੱਚੇ।

ਭੁੱਚੋ ਮੰਡੀ (ਪਵਨ ਗੋਇਲ): ਠੰਢ ਦੇ ਬਾਵਜੂਦ ਬਿਰਧ ਔਰਤਾਂ ਅਤੇ ਬੱਚੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਅੱਗੇ ਚੱਲ ਰਹੇ ਮੋਰਚਿਆਂ ਵਿੱਚ ਡਟੇ ਰਹੇ। ਬਿਰਧ ਬੀਬੀਆਂ ਤੇ ਬੱਚੀਆਂ ਠੰਢ ਨੂੰ ਮਾਤ ਦੇ ਰਹੀਆਂ ਹਨ।  ਉਨ੍ਹਾਂ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੋਰਚੇ ’ਚ ਮਨਦੀਪ ਸਿੰਘ ਅਤੇ ਸੁਖਦੀਪ ਸਿੰਘ ਨੇ ਕਿਸਾਨੀ ਗੀਤ ਪੇਸ਼ ਕੀਤੇ। ਇਸ ਮੌਕੇ ਬਲਾਕ ਆਗੂ ਗੁਰਜੰਟ ਸਿੰਘ, ਸਿਮਰਜੀਤ ਸਿੰਘ, ਬਲਤੇਜ ਸਿੰਘ ਅਤੇ ਮਨਰੇਗਾ ਯੂਨੀਅਨ ਦੇ ਸੂਬਾਈ ਆਗੂ ਅਮਰੀਕ ਸਿੰਘ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਜਿੰਨਾ ਮਰਜ਼ੀ ਭੱਜ ਲਵੇ ਦਿੱਲੀ ਅਤੇ ਪੰਜਾਬ ਮੋਰਚਿਆਂ ਵਿੱਚ ਡਟੇ ਕਿਸਾਨ ਖੇਤੀ ਕਨੂੰਨ ਰੱਦ ਕਰਵਾ ਕੇ ਹੀ ਦਮ ਲੈਣਗੇ। ਉਨ੍ਹਾਂ ਕਿਸਾਨਾਂ ਨੂੰ 26 ਜਨਵਰੀ ਦੇ ਦਿੱਲੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All