ਪੱਤਰ ਪ੍ਰੇਰਕ
ਡੱਬਵਾਲੀ, 24 ਜੂਨ
ਗਊ ਰੱਖਿਅਕ ਟੀਮ ਨੇ ਗੈਰਕਾਨੂੰਨੀ ਤੌਰ ’ਤੇ 21 ਬਲਦਾਂ ਨੂੰ ਲੱਦ ਕੇ ਲਿਜਾ ਰਹੇ ਇੱਕ ਕੰਟੇਨਰ ਟਰੱਕ ਕਾਬੂ ਕੀਤਾ ਹੈ। ਗਊ ਰੱਖਿਅਕ ਟੀਮ ਨੇ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਸਦਰ ਪੁਲੀਸ ਨੇ ਇਸ ਸਬੰਧ ’ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਗਊ ਰੱਖਿਅਕ ਟੀਮ ਜ਼ਿਲ੍ਹਾ ਹਿਸਾਰ ਦੇ ਰਾਜਿੰਦਰ ਸਿੰਘ ’ਤੇ ਆਧਾਰਤ ਟੀਮ ਨੇ ਖੂਈਆਂ ਮਲਕਾਣਾ ਟੌਲ ਪਲਾਜ਼ਾ ’ਤੇ ਇੱਕ ਕੰਟੇਨਰ ਟਰੱਕ ਨੂੰ ਰੋਕ ਕੇ ਚੈੱਕ ਕੀਤਾ ਤਾਂ ਇਸ ਵਿੱਚੋਂ 21 ਬੈਲ ਗੈਰਕਾਨੂੰਨੀ ਢੰਗ ਨਾਲ ਲੱਦੇ ਹੋਏ ਸਨ। ਟਰੱਕ ਵਿੱਚ ਅਫ਼ਸਰ, ਸੰਭਲ ਅਤੇ ਇਮਰਾਨ ਮੌਜੂਦ ਸਨ। ਟੀਮ ਨੇ ਪੁਲੀਸ ਨੂੰ ਬੁਲਾ ਲਿਆ। ਪੁਲੀਸ ਨੇ ਬਾਅਦ ’ਚ 21 ਬਲਦਾਂ ਨੂੰ ਨੰਦੀਸ਼ਾਲਾ ਡੱਬਵਾਲੀ ਭੇਜ ਦਿੱਤਾ ਹੈ।