ਪੱਤਰ ਪ੍ਰੇਰਕ
ਜ਼ੀਰਾ, 22 ਅਕਤੂਬਰ
ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਐੱਨਆਰਆਈ ਵੀਰਾਂ ਸਿਮਰ ਸੰਧੂ ਆਸਟ੍ਰੇਲੀਆ, ਗੌਰਵ ਸ਼ਰਮਾ ਕੈਨੇਡਾ ਅਤੇ ਗੁਰਿੰਦਰ ਸਿੰਘ ਯੂਐੱਸਏ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਅੱਜ 23 ਅਕਤੂਬਰ ਨੂੰ ਗੁਰਦੁਆਰਾ ਡੇਰਾ ਹਰਿਨਾਮਸਰ ਸ਼ਾਹ ਵਾਲਾ ਰੋਡ ਜ਼ੀਰਾ ’ਤੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੈਂਪ ਖਾਸ ਕਰਕੇ ਔਰਤਾਂ ਵਾਸਤੇ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਮਰਦਾਂ ਅਤੇ ਔਰਤਾਂ ਦੇ ਕੈਂਸਰ ਦੀ ਜਾਂਚ ਟੈਸਟ, ਛਾਤੀ ਦਾ ਮੈਮੋਗ੍ਰਾਫੀ ਟੈਸਟ, ਬੱਚੇਦਾਨੀ ਦੀ ਜਾਂਚ ਲਈ ਪੈਪ ਸਮੀਅਰ ਟੈਸਟ, ਮੂੰਹ ਦੇ ਕੈਂਸਰ ਦੀ ਜਾਂਚ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਟੈਸਟ ਤੋਂ ਇਲਾਵਾ ਬਲੱਡ ਕੈਂਸਰ ਅਤੇ ਸ਼ੂਗਰ ਸਬੰਧੀ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ।