ਪੱਤਰ ਪ੍ਰੇਰਕ
ਜੈਤੋ, 2 ਜੂਨ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੈਤੋ ਵੱਲੋਂ ਸਕੂਲ ਦੇ ਬੱਚਿਆਂ ਦਾ ਸਮਰ ਕੈਂਪ ਇੱਥੇ ਗੁਰਦੁਆਰਾ ਗੰਗਸਰ ਸਾਹਿਬ ਵਿੱਚ ਸ਼ੁਰੂ ਕੀਤਾ ਗਿਆ ਹੈ। ਕੈਂਪ ਕੋਆਰਡੀਨੇਟਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ 1 ਜੂਨ ਤੋਂ 15 ਜੂਨ ਤੱਕ ਸ਼ਾਮ ਦੇ ਸਮੇਂ ਚੱਲਣ ਵਾਲੇ ਇਸ ਕੈਂਪ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ 300 ਤੋਂ ਵੱਧ ਬੱਚੇ ਭਾਗ ਲੈ ਰਹੇ ਹਨ। ਕੈਂਪ ਦੌਰਾਨ ਬੱਚਿਆਂ ਨੂੰ ਗਰੁੱਪਾਂ ਵਿੱਚ ਵੰਡ ਕੇ ਉਨ੍ਹਾਂ ਨੂੰ ਸਿੱਖਿਅਕ ਭਾਸ਼ਣਾਂ ਰਾਹੀਂ ਚੰਗੇ ਇਨਸਾਨ ਬਣਨ ਦੇ ਗੁਣ ਦੱਸੇ ਜਾਣਗੇ। ਇਸ ਤੋਂ ਇਲਾਵਾ ਫ਼ਿਲਮਾਂ, ਮੁਕਾਬਲਿਆਂ ਅਤੇ ਵਿਰਾਸਤੀ ਤੰਬੋਲੇ ਰਾਹੀਂ ਵੀ ਬੱਚਿਆਂ ਨੂੰ ਸਿੱਖਿਅਤ ਕੀਤਾ ਜਾਵੇਗਾ।