ਭਗਤਾ ਭਾਈ: ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਪਹਿਲੇ ਜ਼ਿਲ੍ਹਾ ਪ੍ਰਧਾਨ ਰਹੇ ਮੰਗੂ ਸਿੰਘ ਭਗਤਾ ਦਾ ਅੱਜ ਦੇਹਾਂਤ ਹੋ ਗਿਆ। ਬਸਪਾ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਡਾ. ਜੋਗਿੰਦਰ ਸਿੰਘ ਨੇ ਦੱਸਿਆ ਕਿ ਮੰਗੂ ਸਿੰਘ ਭਗਤਾ ਆਖ਼ਰੀ ਦਮ ਤਕ ਬਸਪਾ ਨਾਲ ਜੁੜੇ ਰਹੇ ਅਤੇ ਉਨ੍ਹਾਂ ਨੇ ਗ਼ਰੀਬਾਂ ਨੂੰ ਜਾਗਰੂਕ ਕਰਨ ਲਈ ਅਹਿਮ ਯਤਨ ਕੀਤੇ। ਉਨ੍ਹਾਂ ਦਾ ਸਸਕਾਰ 24 ਫਰਵਰੀ ਨੂੰ ਉਨ੍ਹਾਂ ਦੇ ਜੱਦੀ ਪਿੰਡ ਸਮਾਧ ਭਾਈ ਵਿੱਚ ਹੋਵੇਗਾ। ਜਸਵੀਰ ਸਿੰਘ ਗੜ੍ਹੀ ਪ੍ਰਧਾਨ ਬਸਪਾ ਪੰਜਾਬ, ਲਾਲ ਸਿੰਘ ਸੁੁਲਹਾਣੀ ਸੂਬਾ ਜਨਰਲ ਸਕੱਤਰ, ਸੰਤ ਰਾਮ ਮੱਲੀਆਂ, ਰਣਧੀਰ ਧੀਰਾ, ਅਵਤਾਰ ਸਿੰਘ ਘੰਡਾਬੰਨਾ, ਗੁਰਚਰਨ ਦਿਆਲਪੁਰਾ ਆਦਿ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
-ਪੱਤਰ ਪ੍ਰੇਰਕ