ਫ਼ੌਜੀ ਵਰਦੀ ਪਾਉਣ ਵਾਲਾ ਕਾਬੂ
ਮਮਦੋਟ: ਇੱਥੇ ਕੌਮਾਂਤਰੀ ਸਰਹੱਦ ’ਤੇ ਪਿੰਡ ਸੇਠਾਂ ਵਾਲਾ ਨਜ਼ਦੀਕ ਪੈਂਦੀ ਕੰਡੇਦਾਰ ਤਾਰ ਤੋਂ ਪਾਰ ਬਾਬਾ ਬੇਰੀ ਵਾਲਾ ਦੀ ਦਰਗਾਹ ’ਤੇ ਮੇਲੇ ਵਿੱਚੋਂ ਬੀਐਸਐਫ ਦੇ ਜਵਾਨਾਂ ਨੇ ਫ਼ੌਜ ਦੀ ਵਰਦੀ ਪਾ ਕੇ ਘੁੰਮ ਰਹੇ ਵਿਅਕਤੀ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕੀਤਾ ਹੈ। ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਅਤੇ ਕੇਂਦਰੀ ਏਜੰਸੀਆਂ ਸਣੇ ਫ਼ੌਜ ਵੱਲੋਂ ਮੁਲਜ਼ਮ ਤੋਂ ਪੜਤਾਲ ਕੀਤੀ ਜਾ ਰਹੀ ਹੈ। ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਪੱਤਰ ਪ੍ਰੇਰਕ