ਭੁੱਚੋ ਮੰਡੀ: ਪਿੰਡ ਤੁੰਗਵਾਲੀ ਵਿੱਚ ਡੇਰਾ ਸਿਰਸਾ ਦੇ ਪ੍ਰੇਮੀ ਗੁਰਜੰਟ ਸਿੰਘ ਇੰਸਾਂ ਨੇ ਆਪਣੀ ਮਰਹੂਮ ਪਤਨੀ ਜਸਵੀਰ ਕੌਰ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਡਾ. ਅਨੂਤੀ ਕਪੂਰ ਦੀ ਮੌਜੂਦਗੀ ਵਿੱਚ ਆਦੇਸ਼ ਮੈਡੀਕਲ ਕਾਲਜ ਭੁੱਚੋ ਖੁਰਦ ਨੂੰ ਦਾਨ ਕੀਤਾ। ਪਰਿਵਾਰਕ ਮੈਂਬਰ ਗੁਰਿੰਦਰ ਸਿੰਘ, ਗੁਰਪ੍ਰੀਤ ਕੌਰ, ਪਰਮਿੰਦਰ ਕੌਰ ਅਤੇ ਚਰਨਜੀਤ ਸਿੰਘ ਸਮੇਤ ਸੁਜਾਨ ਭੈਣਾਂ ਅਤੇ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀਆਂ ਨੇ ਸਤਿਗੁਰੂ ਦੇ ਭਜਨ ਗਾਉਂਦਿਆਂ ਦੇਹ ਵਾਲੀ ਐਂਬੂਲੈਂਸ ਨੂੰ ਰਵਾਨਾ ਕੀਤਾ। ਇਸ ਮੌਕੇ ਰਣਜੀਤ ਸਿੰਘ ਨੇ ਕਿਹਾ ਕਿ ਸਰੀਰਦਾਨ ਮੁਹਿੰਮ ਤਹਿਤ ਇਸ ਪਿੰਡ ਵਿੱਚੋਂ ਦਸ ਪ੍ਰੇਮੀਆਂ ਵੱਲੋਂ ਸਰੀਰ ਦਾਨ ਕੀਤੇ ਜਾ ਚੁੱਕੇ ਹਨ। -ਪੱਤਰ ਪ੍ਰੇਰਕ