ਭੁੱਚੋ ਮੰਡੀ: ਪਿੰਡ ਭੰਮਾ ਖੁਰਦ ਦੇ ਸਮਾਜ ਸੇਵੀ ਅਤੇ ਖੂਨਦਾਨੀ ਸੁਖਚੈਨ ਸਿੰਘ ਨੇ ਆਪਣੇ ਤਾਏ ਅਮਰ ਸਿੰਘ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਅਤੇ ਰਿਸਰਚ ਅਤੇ ਹਸਪਤਾਲ ਭੁੱਚੋ ਖੁਰਦ ਨੂੰ ਸੌਂਪਿਆ। ਇਸ ਮੌਕੇ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਬਾਨੀ ਵਿਜੇ ਭੱਟ ਅਤੇ ਤਰਕਸ਼ੀਲ ਇਕਾਈ ਭੁੱਚੋ ਦੇ ਆਗੂ ਕਰਮਜੀਤ ਸਿੰਘ ਨੇ ਸਰੀਰ ਦਾਨੀਆਂ ਦਾ ਸਹਿਯੋਗ ਦਿੱਤਾ। ਇੰਸਟੀਚਿਊਟ ਦੇ ਅਨਾਟਮੀ ਵਿਭਾਗ ਦੇ ਡਾ. ਪ੍ਰਮੋਦ ਨੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਅਮਨਦੀਪ ਪੰਨੂ, ਤਰਸੇਮ ਮੰਦਰਾਂ ਪੱਤਰਕਾਰ, ਹਰਪਾਲ ਪੰਮੀ, ਤਰਸੇਮ ਭੰਮਾ ਅਤੇ ਗੁਰਪ੍ਰੀਤ ਭੰਮਾ ਹਾਜ਼ਰ ਸਨ। -ਪੱਤਰ ਪ੍ਰੇਰਕ