ਪੱਤਰ ਪ੍ਰੇਰਕ
ਭਦੌੜ 3 ਮਾਰਚ
ਇਥੇ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ (50) ਪੁੱਤਰ ਅਮਰਜੀਤ ਸਿੰਘ ਵਾਸੀ ਮੁਹੱਲਾ ਜੰਗੀਕਾ ਦੀ ਲਾਸ਼ ਦੁਰਗਾ ਮਾਤਾ ਦੇ ਮੰਦਰ ਕੋਲੋਂ ਮਿਲੀ ਹੈ। ਮ੍ਰਿਤਕ ਦਵਿੰਦਰ ਸਿੰਘ ਦੀ ਪਤਨੀ ਦਾਨ ਕੌਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਹ ਆਪਣੇ ਬੇਟੇ ਨਾਲ ਚੰਡੀਗੜ੍ਹ ਰਹਿੰਦੀ ਹੈ। ਉਸ ਕੋਲ ਸਵੇਰੇ ਉਸ ਦੇ ਦਿਓਰ ਬਲਵਿੰਦਰ ਸਿੰਘ ਦਾ ਫੋਨ ਆਇਆ ਕਿ ਦਵਿੰਦਰ ਦੀ ਮੌਤ ਹੋ ਗਈ ਹੈ ਤੇ ਉਸ ਦੀ ਲਾਸ਼ ਦੁਰਗਾ ਮੰਦਰ ਕੋਲ ਪਈ ਹੈ। ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦਾਨ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।