ਬਾਘਾ ਪੁਰਾਣਾ: ਰੋਟਰੀ ਕਲੱਬ ਦੀ ਕਮਾਨ ਸਾਂਭਣ ਵਾਲੀ ਸੁਖਰਾਜ ਸਿੰਘ ਰਾਜਾ ਦੀ ਨਵੀਂ ਟੀਮ ਨੇ ਅੱਜ ਇੱਥੇ ਜਨਤਾ ਧਰਮਸ਼ਾਲਾ ਵਿੱਚ ਖੂਨਦਾਨ ਕੈਂਪ ਲਾਇਆ। ਕੈਂਪ ਦਾ ਆਰੰਭ ਰੋਟੇਰੀਅਨ ਜਸਵੰਤ ਸਿੰਘ ਸੈਕਟਰੀ ਦੀ ਪਤਨੀ ਕਮਲਜੀਤ ਕੌਰ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿਚ ਖ਼ੂਨਦਾਨ ਕਰ ਕੇ ਕੀਤਾ, ਜਦਕਿ ਕਲੱਬ ਦੇ ਮੈਂਬਰ ਰਾਮਪਾਲ ਦੀ ਪਤਨੀ ਸੁਸ਼ਮਾ ਰਾਣੀ ਅਤੇ ਹਰਪ੍ਰੀਤ ਬਾਵਾ ਦੀ ਪਤਨੀ ਕਮਲਪ੍ਰੀਤ ਕੌਰ ਨੇ ਵੀ ਇਸ ਵੱਡੇ ਯੱਗ ਵਿਚ ਹਿੱਸਾ ਪਾਇਆ। ਮੋਗਾ ਤੋਂ ਆਈ ਟੀਮ ਨੇ 70 ਯੂਨਿਟ ਖੂ਼ਨਦਾਨ ਕੀਤਾ। ਕਲੱਬ ਪ੍ਰਧਾਨ ਸੁਖਰਾਜ ਸਿੰਘ ਰਾਜਾ ਅਤੇ ਸੈਕਟਰੀ ਜਸਵੰਤ ਸਿੰਘ ਨੇ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਉੱਤਮ ਦਾਨ ਹੈ। -ਪੱਤਰ ਪ੍ਰੇਰਕ