ਨਿੱਜੀ ਪੱਤਰ ਪ੍ਰੇਰਕ
ਮੋਗਾ, 27 ਜੂਨ
ਸਮਾਜ ਸੇਵਾ ਕਲੱਬ ਮੀਨੀਆ ਵੱਲੋਂ ਰੂਰਲ ਐੱਨਜੀਓ ਕਲੱਬਜ਼ ਐਸੋਸੀਏਸ਼ਨ ਸਹਿਯੋਗ ਨਾਲ ਪੰਜਾਬ ਪੁਲੀਸ ਦੇ ਸ਼ਹੀਦ ਹੌਲਦਾਰ ਜਗਮੋਹਨ ਸਿੰਘ ਮਾਣੂਕੇ ਦੀ ਯਾਦ ਵਿੱਚ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਟਿੱਬੀ ਸਾਹਿਬ ਪਿੰਡ ਮੀਨੀਆ ਵਿੱਚ ਲਗਾਇਆ ਗਿਆ, ਇਸ ਕੈਂਪ ਵਿੱਚ 91 ਵਿਅਕਤੀਆਂ ਨੇ ਬੜੇ ਉਤਸ਼ਾਹ ਨਾਲ ਖੂਨਦਾਨ ਕੀਤਾ। ਥਾਣਾ ਬੱਧਨੀ ਕਲਾਂ ਮੁਖੀ ਸੰਦੀਪ ਸਿੰਘ ਨੇ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਨੌਜਵਾਨਾ ਦਾ ਸ਼ਲਾਘਾਯੋਗ ਉਪਰਾਲਾ ਹੈ। ਕਰੋਨਾ ਕਾਰਨ ਬਲੱਡ ਬੈਂਕ ਲਗਪੱਗ ਖਾਲੀ ਹੋਣ ਕਾਰਨ ਐਮਰਜੈਂਸੀ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ।
ਇਸ ਮੌਕੇ ਰੂਰਲ ਐਨਜੀਓ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਨੌਜਵਾਨਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਲੱਬ ਆਗੂ ਦਿਲਪ੍ਰੀਤ ਸਿੰਘ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਸੁੱਖਾ, ਸਰਪੰਚ ਜਗਸੀਰ ਸਿੰਘ, ਹਰਮਨ ਬੱਲ, ਡਾ. ਤਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਸਬ ਇੰਸਪੈਕਟਰ ਜਗਨਦੀਪ ਸਿੰਘ ਆਦਿ ਹਾਜ਼ਰ ਸਨ।