ਤਲਵੰਡੀ ਸਾਬੋ: ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦ ਪਿੰਡ ਲੇਲੇਵਾਲਾ ਦੇ ਮੌਜੂਦਾ ਕਾਂਗਰਸੀ ਬਲਾਕ ਸਮਿਤੀ ਮੈਂਬਰ ਰੂਪ ਸਿੰਘ ਸਰਾਂ ਤੇ ਆਗੂ ਅਵਤਾਰ ਸਿੰਘ ਫੌਜੀ ਸਮੇਤ ਪਿੰਡ ਦੇ ਕਈ ਪਰਿਵਾਰ ਕਾਂਗਰਸ, ਅਕਾਲੀ ਦਲ ਅਤੇ ਹੋਰ ਪਾਰਟੀਆਂ ਨੂੰ ਛੱਡ ਕੇ ਆਪ ਵਿੱਚ ਸ਼ਾਮਲ ਹੋ ਗਏ। -ਪੱਤਰ ਪ੍ਰੇਰਕ