ਜਲਾਲਾਬਾਦ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਲਾਲਾਬਾਦ ਵੱਲੋਂ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਤੇ ਬਲਾਕ ਪ੍ਰਧਾਨ ਸ਼ਿੰਗਾਰਾ ਸਿੰਘ ਦੀ ਅਗਵਾਈ ਹੇਠ ਪਿੰਡ ਮੁਰਕ ਵਾਲਾ ਲਮੋਚੜ ਕਲਾਂ ਵਿੱਚ ਸਰਬਸੰਮਤੀ ਨਾਲ ਇਕਾਈ ਕਾਇਮ ਕੀਤੀ ਗਈ। ਬਲਾਕ ਸਕੱਤਰ ਬਲਦੇਵ ਰਾਜ ਸਰਪੰਚ ਨੇ ਦੱਸਿਆ ਪ੍ਰਧਾਨ ਗੁਰਪ੍ਰੀਤ ਕੁਮਾਰ, ਸੀਨੀਅਰ ਮੀਤ ਪ੍ਰਧਾਨ ਬਲਕਾਰ ਸਿੰਘ, ਮੀਤ ਪ੍ਰਧਾਨ ਹਰਜਿੰਦਰ ਸਿੰਘ ਤੇ ਗੁਰਭੇਜ ਸਿੰਘ, ਜਨਰਲ ਸਕੱਤਰ ਬਗੀਚਾ ਸਿੰਘ ਚੁਣੇ ਗਏ। ਜੋਗਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਨਦੀਪ, ਕਿਰਪਾਲ ਸਿੰਘ, ਸੰਤੋਖ ਸਿੰਘ, ਜਸਵਿੰਦਰ ਕੁਮਾਰ, ਅਮਰਜੀਤ ਕੁਮਾਰ, ਰਾਜਵਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਪਾਲ ਚੰਦਾ, ਜਗੀਰ ਸਿੰਘ, ਜਗਸੀਰ ਸਿੰਘ, ਮੰਗਤ ਸਿੰਘ, ਬਗੀਚਾ ਸਿੰਘ, ਸੁਰਿੰਦਰ ਸਿੰਘ ਆਦਿ ਮੈਂਬਰ ਚੁਣੇ ਗਏ। -ਨਿੱਜੀ ਪੱਤਰ ਪ੍ਰੇਰਕ