ਬੋਹਾ: ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਬਲਾਕ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿਚ ਬੁਢਲਾਡਾ ਦੇ ਮੁੱਖ ਮੈਡੀਕਲ ਅਫਸਰ ਡਾ, ਗੁਰਚੇਤਨ ਪ੍ਰਕਾਸ਼ ਨੂੰ ਹੈਲਥ ਸਿਸਟਮ ਦੀ ਕਮੇਟੀ ਦਾ ਚੇਅਰਪਰਸਨ , ਬੋਹਾ ਦੇ ਸੀਨੀਅਰ ਕਾਂਗਰਸੀ ਆਗੂ ਪ੍ਰਦੀਪ ਬਿੱਟੂ ਨੂੰ ਉਪ ਚੇਅਰਮੈਨ ਤੇ ਮੈਡੀਕਲ ਅਫਸਰ ਡਾ. ਸਤਿੰਦਰ ਕੌਰ ਨੂੰ ਕੋਆਰਡੀਨੇਟਰ ਥਾਪਿਆ ਗਿਆ ਹੈ। ਇਸ ਤੋਂ ਇਲਾਵਾ ਜਿਨਸੂ ਬਾਂਸਲ ਨਾਇਬ ਤਹਿਸੀਲਦਾਰ ਬੁਢਲਾਡਾ ,ਰਾਜ ਕੁਮਾਰ ਬੱਛੂਆਣਾ , ਪੱਪੂ ਸਿੰਘ ਬੋਹਾ, ਹਰਬੰਸ ਸਿੰਘ ਬੋਹਾ, ਗੀਤਾ ਸਿੰਗਲਾ ਬੁਢਲਾਡਾ ਤੇ ਨੀਲਮ ਰਾਣੀ ਨੂੰ ਹੈਲਥ ਸਿਸਟਮ ਦਾ ਸਲਾਹਕਾਰ ਮੈਂਬਰ ਬਣਾਇਆ ਗਿਆ ਹੈ। -ਪੱਤਰ ਪ੍ਰੇਰਕ