ਪੱਤਰ ਪ੍ਰੇਰਕ
ਧਨੌਲਾ, 9 ਜੁਲਾਈ
ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਅੱਜ ਆਪਣੇ ਜੱਦੀ ਪਿੰਡ ਭੱਠਲਾਂ ਵਿੱਚ ਕਾਮਰੇਡ ਹਰਦਿੱਤ ਸਿੰਘ ਭੱਠਲ ਸਪੁੱਤਰੀ ਕਾਮਰੇਡ ਗੁਰਸੇਵਕ ਕੌਰ ਭੱਠਲ ਦੇ ਦੇਹਾਂਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਪਿੰਡ ਭੱਠਲਾਂ ਵਿਖੇ ਪਹੁੰਚਣ ’ਤੇ ਉਨ੍ਹਾਂ ਬਾਬਾ ਹੀਰਾ ਸਿੰਘ ਭੱਠਲ, ਮਾਤਾ ਹਰਨਾਮ ਕੌਰ, ਬਾਬਾ ਹਰਦਿੱਤ ਸਿੰਘ, ਮਾਤਾ ਜੰਗੀਰ ਕੌਰ ਅਤੇ 1965 ਭਾਰਤ ਪਾਕਿ ਜੰਗ ਦੇ ਸ਼ਹੀਦ ਫੌਜੀ ਮੇਹਰ ਸਿੰਘ ਦੇ ਬਣੇ ਬੁੱਤਾਂ ਨੂੰ ਨਮਨ ਕੀਤਾ। ਉਨ੍ਹਾਂ ‘ਆਪ’ ਸਰਕਾਰ ਨੇ ਤਿੰਨ ਮਹੀਨਿਆਂ ਦੇ ਸਮੇਂ ਦੌਰਾਨ ਅੱਠ ਹਜ਼ਾਰ ਕਰੋੜ ਦਾ ਕਰਜ਼ਾ ਸੂਬੇ ਸਿਰ ਕਰ ਦਿੱਤਾ ਹੈ।