ਖੇਤਰੀ ਪ੍ਰਤੀਨਿਧ
ਬਰਨਾਲਾ, 6 ਅਪਰੈਲ
25ਵੇਂ ਕਰਨਲ ਨਰੈਣ ਸਿੰਘ ਭੱਠਲ ਯਾਦਗਾਰੀ ਇਨਾਮੀ ਕਹਾਣੀ ਮੁਕਾਬਲਾ-2021 ਦੇ ਮੁਕਾਬਲੇ ਵਿਚ ਦੇਸ਼/ਵਿਦੇਸ਼ ਤੋਂ 27 ਕਹਾਣੀਆਂ ਪੁੱਜੀਆਂ ਸਨ | ਤਰਸੇਮ ਸਿੰਘ ਭੰਗੂ (ਗੁਰਦਾਸਪੁਰ) ਦੀ ਕਹਾਣੀ ‘ਕੁਦੇਸਣ ਦੀ ਮੜ੍ਹੀ’ ਨੇ ਪਹਿਲਾ ਸਥਾਨ ਤੇ ਸਿਮਰਜੀਤ ਬਰਾੜ ਸਿੰਮੀ (ਫੱਕਰਸਰ) ਦੀ ਕਹਾਣੀ ‘ਕਸੂਰਵਾਰ ਕੌਣ?’ ਨੇ ਦੂਜਾ ਸਥਾਨ ਹਾਸਲ ਕੀਤਾ ਹੈ | ਵਿਦਵਾਨਾਂ ਨੇ ਮੁਕਾਬਲੇ ਦੀਆਂ ਜਿਨ੍ਹਾਂ 10 ਹੋਰ ਕਹਾਣੀਆਂ ਨੂੰ ਵਧੀਆ ਐਲਾਨਿਆ ਹੈ ਉਨ੍ਹਾਂ ਵਿਚ – ਕ੍ਰਿਸ਼ਨ ਪਰਤਾਪ (ਮੋਗਾ) ਦੀ ਕਹਾਣੀ ‘ਭਗੌੜਾ’, ਨਿਰੰਜਣ ਬੋਹਾ (ਮਾਨਸਾ) ਦੀ ਕਹਾਣੀ ‘ਉਹ ਮੇਰਾ ਵੀ ਕੁਝ ਲਗਦੈ’, ਹਰਭਜਨ ਖੇਮਕਰਣੀ (ਅੰਮਿ੍ਤਸਰ) ਦੀ ਕਹਾਣੀ ‘ਉਹ ਦਿਨ ਇਹ ਦਿਨ’, ਰਵਿੰਦਰ ਰੁਪਾਲ (ਕੌਲਗੜ੍ਹ) ਦੀ ਕਹਾਣੀ ‘ਆਖਰੀ ਰਿਵਟ’, ਮਨਮੋਹਨ ਬਾਸਰਕੇ (ਅੰਮਿ੍ਤਸਰ) ਦੀ ਕਹਾਣੀ ‘ਨਾਬਰ’, ਭੂਪਿੰਦਰ ਮਾਨ (ਮੌੜ ਮੰਡੀ-ਬਠਿੰਡਾ) ਦੀ ਕਹਾਣੀ ‘ਟਿਕ ਟਿਕ ਟਿਕ’, ਰਸ਼ੀਦ ਅੱਬਾਸ (ਮਾਲੇਰਕੋਟਲਾ) ਦੀ ਕਹਾਣੀ ‘ਕਸ਼ਮਕਸ਼ ਤੋਂ ਪਾਰ’, ਪ੍ਰੀਤਮਾ ਦੁਮੇਲ (ਐੱਸਏਐੱਸ. ਨਗਰ-ਮੁਹਾਲੀ) ਦੀ ਕਹਾਣੀ ‘ਡਰ’, ਲਾਲ ਸਿੰਘ ਕਲਸੀ (ਫ਼ਰੀਦਕੋਟ) ਦੀ ਕਹਾਣੀ ‘ਓਏ ਸੂਰਾ ਮਾਲ ਕੀ ਹੁੰਦੈ’ ਅਤੇ ਮਹਿੰਦਰ ਸਿੰਘ ਭਲਿਆਣ (ਰੋਪੜ) ਦੀ ਕਹਾਣੀ ‘ਸੱਚ ਦਾ ਸੇਕ’ ਸ਼ਾਮਲ ਹਨ | ਸਾਰੀਆਂ ਕਹਾਣੀਆਂ ਨੂੰ ਤ੍ਰੈ-ਮਾਸਕ ‘ਕਲਾਕਾਰ’ ਦੇ ਆਉਣ ਵਾਲੇ ਅੰਕਾਂ ਵਿਚ ਛਾਪਿਆ ਜਾਵੇਗਾ.