ਮਾਨਸਾ: ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਪਿੰਡ ਖਿਆਲਾ ਕਲਾਂ ਇਕਾਈ ਚੋਣ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਲਖਵੀਰ ਅਕਲੀਆ,ਜਿਲਾ ਸਕੱਤਰ ਮੱਖਣ ਸਿੰਘ ਭੈਣੀਬਾਘਾ ਅਤੇ ਸੀਨੀਅਰ ਮੀਤ ਪ੍ਰਧਾਨ ਜਗਦੇਵ ਭੈਣੀਬਾਘਾ ਦੀ ਦੇਖ ਰੇਖ ਹੇਠ ਹੋਈ। ਇਸ ਚੋਣ ਦੌਰਾਨ ਪ੍ਰਧਾਨ ਦਰਸ਼ਨ ਸਿੰਘ, ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ, ਮੀਤ ਪ੍ਰਧਾਨ ਦਰਸ਼ਨ ਸਿੰਘ, ਜਨਰਲ ਸਕੱਤਰ ਟੇਕ ਸਿੰਘ, ਖਜ਼ਾਨਚੀ ਗੁਰਮੇਲ ਸਿੰਘ, ਸੰਗਠਨ ਸਕੱਤਰ ਬਿੰਦਰ ਸਿੰਘ ਬਾਬਾ, ਪ੍ਰੈੱਸ ਸਕੱਤਰ ਗੁਰਮੇਲ ਸਿੰਘ ਅਤੇ ਕਮੇਟੀ ਮੈਂਬਰ ਨੈਬ ਸਿੰਘ, ਬਿੰਦਰ ਸਿੰਘ ਮੌੜ, ਜਸਵੀਰ ਸਿੰਘ ਸੀਰਾ, ਹਰਦੀਪ ਸਿੰਘ ਨੁੱਗਾ, ਹਰਦੇਵ ਸਿੰਘ ਬਹਿਣੀਵਾਲ, ਬੂਟਾ ਸਿੰਘ ਮੰਗੂ ਕਾ ਅਤੇ ਹਰਦੀਪ ਸਿੰਘ ਕਾਲਾ ਚੁਣੇ ਗਏ। -ਪੱਤਰ ਪ੍ਰੇਰਕ