ਮਾਨਸਾ: ਪ੍ਰਸਿੱਧ ਵਿਦਵਾਨ ਢਾਡੀ ਜਥਾ ਭਾਈ ਤਰਸੇਮ ਸਿੰਘ ਮੋਰਾਂਵਾਲੀ ਤੇ ਭਾਈ ਬਿਧੀ ਸਿੰਘ ਚਾਚਾ ਦੀਪ ਸਿੱਧੂ ਦੇ ਸਾਥੀਆਂ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਸ਼ੁਭਦੀਪ ਸਿੰਘ ਦੀ ਯਾਦ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਕਰਵਾ ਕੇ ਤਿੰਨ ਦਿਨ ਗੁਰੂ-ਘਰ ਦੀ ਸੇਵਾ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ਼ਿਵਰਾਜ ਸਿੰਘ ਬਾਠ, ਅੰਮ੍ਰਿਤ ਵਡਾਲੀ, ਰਾਜਿੰਦਰ ਸਿੰਘ ਰੂਬੀ ਅਟਾਰੀ, ਬਲਕਰਨ ਸਿੰਘ, ਹਰਨੇਕ ਸਿੰਘ ਉੱਪਲ, ਅਰਸ਼ ਬਰਾੜ, ਕਰਨਵੀਰ ਸਿੰਘ, ਸੁਖਦੇਵ ਸਿੰਘ ਸਿੱਧੂ, ਬਾਬਾ ਜਸਵੰਤ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ