ਪੱਤਰ ਪ੍ਰੇਰਕ
ਤਪਾ ਮੰਡੀ, 8 ਮਾਰਚ
ਆਮ ਆਦਮੀ ਪਾਰਟੀ ਨੇ ਲਾਭ ਸਿੰਘ ਉੱਗੋਕੇ ਦੀ ਅਗਵਾਈ ਹੇਠ ਅਧੂਰੀ ਛੱਡੀ ਢਿੱਲਵਾਂ ਰੋਡ ਬਣਾਉਣ ਲਈ ਭੀਖ਼ ਮੰਗ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਸਰਕਾਰੀ ਹਸਪਤਾਲ ਦੇ ਬੱਸ ਸਟਾਪ ’ਤੇ ਮਿਲੀ ਰਕਮ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਉਣ ਦਾ ਬੀੜਾ ਚੁੱਕਿਆ ਹੈ। ਲਾਭ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਸ ਸੜਕ ਦੀ ਮਾੜੀ ਹਾਲਤ ਹੈ ਪਰ ਸਰਕਾਰ ਦਾ ਇਸ ਪਾਸੇ ਧਿਆਨ ਨਹੀਂ। ਇਸ ਸੜਕ ’ਤੇ ਸਰਕਾਰੀ ਹਸਪਤਾਲ, ਸਬ ਡਿਵੀਜ਼ਨ ਦਫ਼ਤਰ, ਯੂਨੀਵਰਸਿਟੀ ਕਾਲਜ, ਨਵੋਦਿਆ ਸਕੁਲ ਅਤੇ ਹੋਰ ਅਨੇਕਾਂ ਅਦਾਰੇ ਹਨ। ਉਨ੍ਹਾਂ ਕਿਹਾ ਕਿ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਵਿਚ ਵੀ ਇਹ ਮੁੱਦਾ ਉਠਾਇਆ ਸੀ। ਡੀਸੀ ਬਰਨਾਲਾ ਨੇ ਫਰਵਰੀ ਦੇ ਅੰਤ ਤੱਕ ਇਹ ਸੜਕ ਬਣਾਉਣ ਦਾ ਭਰੋਸਾ ਦਿੱਤਾ ਸੀ ਪਰ ਕੋਈ ਅਮਲ ਨਹੀਂ ਹੋਇਆ। ਇਸ ਮੌਕੇ ਪਾਰਟੀ ਵਰਕਰਾਂ ਨੇ ਦੁਕਾਨਦਾਰਾਂ, ਰੇਹੜੀ-ਫ਼ੜ੍ਹੀ ਵਾਲਿਆਂ ਅਤੇ ਰਾਹਗੀਰਾਂ ਤੋਂ ਪੈਸੇ ਇਕੱਠੇ ਕੀਤੇ। ਉਨ੍ਹਾਂ ਕਿਹਾ ਕਿ ਐੱਨਆਰਆਈ ਭਰਾਵਾਂ ਅਤੇ ਦਾਨੀ ਸੱਜਣਾਂ ਨੂੰ ਵੀ ਮੱਦਦ ਦੀ ਅਪੀਲ ਕੀਤੀ। ਇਸ ਮੌਕੇ ਤੇਜਿੰਦਰ ਸਿੰਘ ਢਿੱਲਵਾਂ,ਪ੍ਰਗਟ ਸਿੰਘ ਧੂਰਕੋਟ, ਜੱਸੀ ਕਾਲੇਕੇ, ਮਨੀਸ਼ ਗਰਗ ਤਪਾ, ਲਵਦੀਪ ਭਗਤਪੁਰਾ, ਸੇਵਕ ਸਿੰਘ ਪੱਖੋਕਲਾਂ, ਯਾਦਵਿੰਦਰ ਘੁੰਨਸ ਅਤੇ ਭੁਪਿੰਦਰ ਮਿਸਤਰੀ ਹਾਜ਼ਰ ਸਨ।