ਪੱਤਰ ਪ੍ਰੇਰਕ
ਸਮਾਲਸਰ, 11 ਜੁਲਾਈ
ਇਥੇ ਪੁਰਾਣੇ ਝਘੜੇ ਕਾਰਨ ਕੁੱਟਮਾਰ ਕਰਨ ਅਤੇ ਘਰੇਲੂ ਸਾਮਾਨ ਦੀ ਭੰਨ ਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਹਨ। ਸਮਾਲਸਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਗੁਰਜੀਤ ਸਿੰਘ ਉਰਫ ਹੈਪੀ ਨੇ ਦੱਸਿਆ ਕਿ ਉਸ ਦਾ ਲਖਵੀਰ ਸਿੰਘ ਵਾਸੀ ਸਮਾਲਸਰ ਨਾਲ ਪੁਰਾਣਾ ਝਗੜਾ ਸੀ। ਬੀਤੀ 9 ਜੁਲਾਈ ਨੂੰ ਉਹ ਪਵਨ ਕੁਮਾਰ ਦੇ ਘਰ ਵਿਚ ਸੀ ਤਾਂ ਮੁਲਜ਼ਮਾਂ ਨੇ ਉਸ ਦੇ ਘਰ ਵਿਚ ਦਾਖਲ ਹੋ ਕੇ ਕੁੱਟਮਾਰ ਕੀਤੀ ਅਤੇ ਘਰ ਦੇ ਸਾਮਾਨ ਦੀ ਭੰਨ ਤੋੜ ਕੀਤੀ। ਸਮਾਲਸਰ ਪੁਲੀਸ ਨੇ ਇਸ ਮਾਮਲੇ ਵਿਚ ਦੀਪਕ, ਲਖਵੀਰ ਸਿੰਘ, ਰਵੀ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।