ਬਠਿੰਡਾ: ਮੀਂਹ ਨਾਲ ਮੌਸਮ ਹੋਇਆ ਖੁਸ਼ਗਵਾਰ : The Tribune India

ਬਠਿੰਡਾ: ਮੀਂਹ ਨਾਲ ਮੌਸਮ ਹੋਇਆ ਖੁਸ਼ਗਵਾਰ

ਬਠਿੰਡਾ: ਮੀਂਹ ਨਾਲ ਮੌਸਮ ਹੋਇਆ ਖੁਸ਼ਗਵਾਰ

ਮਾਨਸਾ ਸ਼ਹਿਰ ’ਚ ਮੀਂਹ ਪੈਣ ਤੋਂ ਬਾਅਦ ਬਜ਼ਾਰ ਵਿੱਚ ਖੜ੍ਹੇ ਪਾਣੀ ’ਚ ਲੰਘਦੇ ਵਾਹਨ। -ਫੋਟੋ: ਸੁਰੇਸ਼

ਸ਼ਗਨ ਕਟਾਰੀਆ

ਬਠਿੰਡਾ, 25 ਮਈ

ਇਸ ਖੇਤਰ ਦੇ ਬਹੁਤੇ ਹਿੱਸਿਆਂ ’ਚ ਅੱਜ ਫਿਰ ਬਾਰਿਸ਼ ਪੈਣ ਨਾਲ ਮੌਸਮ ਦਾ ਮਿਜ਼ਾਜ ਖ਼ੁਸ਼ਗਵਾਰ ਰਿਹਾ। ਦੁਪਹਿਰ ਵਕਤ ਠੰਢੀਆਂ ਹਵਾਵਾਂ ਸੰਗ ਆਈਆਂ ਕਾਲ਼ੀਆਂ ਘਟਾਵਾਂ ਨੇ ਛਹਿਬਰ ਲਾ ਦਿੱਤੀ। ਮੀਂਹ ਪੈਣ ਨਾਲ ਤਾਪਮਾਨ ਪਿਛਲੇ ਦਿਨਾਂ ਦੀ ਤੁਲਨਾ ’ਚ ਅੱਜ ਕਰੀਬ 10 ਡਿਗਰੀ ਸੈਲਸੀਅਸ ਘੱਟ ਸੀ। ਬਠਿੰਡਾ ’ਚ ਅੱਜ ਪਾਰਾ 32.2 ਡਿਗਰੀ ਸੈਲਸੀਅਸ ਤੋਂ ਉੱਪਰ ਨਹੀਂ ਉੱਠਿਆ। ਮੀਂਹ ਕਾਰਨ ਸ਼ਹਿਰ ਦੇ ਨੀਵੇਂ ਖੇਤਰਾਂ ਵਿੱਚ ਪਾਣੀ ਭਰਨ ਕਾਰਣ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਇਥੇ ਮਿਨੀ ਸਕੱਤਰੇਤ, ਪਰਸ ਰਾਮ ਨਗਰ, ਪਾਵਰ ਹਾਊਸ ਰੋਡ ਆਦਿ ’ਤੇ ਨਿਕਾਸ ਨਾ ਹੋਣ ਕਾਰਣ ਪਾਣੀ ਪਹਿਲਾਂ ਵਾਂਗ ਰੁਕਿਆ ਰਿਹਾ। ਮੌਸਮ ਵਿਗਿਆਨੀਆਂ ਅਨੁਸਾਰ 26 ਮਈ ਨੂੰ ਵੀ ਮੀਂਹ ਦਾ ਪ੍ਰਵਾਹ ਇਸੇ ਤਰ੍ਹਾਂ ਜਾਰੀ ਰਹਿਣ ਦੇ ਆਸਾਰ ਹਨ। ਇਹ ਵੀ ਅਨੁਮਾਨ ਹੈ ਕਿ 27 ਅਤੇ 28 ਨੂੰ ਮੌਸਮ ਦੇ ਖ਼ੁਸ਼ਕ ਰਹਿਣ ਬਾਅਦ 29 ਮਈ ਤੋਂ ਮੁੜ ਵਰਖਾ ਮੁਹਾਰਾਂ ਮੋੜੇਗੀ। ਮਾਹਿਰਾਂ ਮੁਤਾਬਿਕ ਅਰਬ ਸਾਗਰ ’ਚੋਂ ਉੱਠ ਕੇ ਆ ਰਹੀਆਂ ਨਮੀ ਵਾਲੀਆਂ ਹਵਾਵਾਂ ਸਦਕਾ ਮੌਸਮ ਵਿੱਚ ਤਬਦੀਲੀ ਆਈ ਹੈ।

ਮਾਨਸਾ (ਪੱਤਰ ਪ੍ਰੇਰਕ): ਮਾਨਸਾ ਇਲਾਕੇ ਵਿੱਚ ਕਈ ਥਾਵਾਂ ’ਤੇ ਅੱਜ ਹਲਕਾ ਤੇ ਦਰਮਿਆਨ ਮੀਂਹ ਪਿਆ। ਇਸ ਮੀਂਹ ਨਾਲ ਮਾਨਸਾ ਸ਼ਹਿਰ ਵਿੱਚ ਪਾਣੀ ਭਰ ਗਿਆ, ਜਿਸ ਨਾਲ ਲੰਘਣ-ਟੱਪਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਾਜ਼ਾਰ ਵਿੱਚ ਪਾਣੀ ਭਰਨ ਤੋਂ ਬਾਅਦ ਜਦੋਂ ਗਾਹਕੀ ਘੱਟ ਗਈ ਤਾਂ ਅਨੇਕਾਂ ਦੁਕਾਨਦਾਰਾਂ ਵੱਲੋਂ ਸ਼ਾਮ ਨੂੰ ਸਮੇਂ ਤੋਂ ਪਹਿਲਾਂ ਆਪਣੀਆਂ ਦੁਕਾਨਾਂ ਨੂੰ ਬੰਦ ਕਰ ਦਿੱਤਾ ਗਿਆ।

ਦਿਲਚਸਪ ਗੱਲ ਹੈ ਕਿ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੀਂਹ ਪੈਣ ਦੀ ਸੰਭਾਵਨਾ ਤੋਂ ਅਧਿਕਾਰੀਆਂ ਜਾਣੂ ਕਰਵਾਉਂਦਿਆਂ ਇਸ ਲਈ ਮੁੱਢਲੇ ਬੰਦੋਬਸਤ ਤੇਜ਼ ਕਰਨ ਲਈ ਕਿਹਾ ਗਿਆ ਸੀ, ਪਰ ਇਸ ਥੋੜ੍ਹੇ ਮੀਂਹ ਨੇ ਹੀ ਸ਼ਹਿਰ ਦਾ ਸੀਵਰੇਜ਼ ਪ੍ਰਬੰਧ ਜਾਮ ਕਰ ਦਿੱਤਾ, ਜਿਸ ਨਾਲ ਬਾਜ਼ਾਰਾਂ ਵਿੱਚ ਗੰਦਾ ਪਾਣੀ ਭਰ ਗਿਆ। ਇਸ ਗੰਦੇ ਪਾਣੀ ਵਿਚੋਂ ਭਾਵੇਂ ਲੋਕਾਂ ਨੂੰ ਮਜਬੂਰਨ ਲੰਘਣਾ-ਟੱਪਣਾ ਪਿਆ, ਪਰ ਹਰ ਵਿਅਕਤੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਸ ਰਿਹਾ ਸੀ। ਅਨੇਕਾਂ ਲੋਕਾਂ ਅਤੇ ਖਾਸ ਕਰਕੇ ਮਹਿਲਾਵਾਂ ਨੇ ਲੰਘਣ ਲਈ ਰਿਕਸ਼ਿਆਂ ਅਤੇ ਆਟੋਆਂ ਦੀ ਸਹਾਇਤਾ ਲਈ ਗਈ। ਇਸੇ ਦੌਰਾਨ ਇਲਾਕੇ ਦੇ ਅਨੇਕਾਂ ਪਿੰਡਾਂ ਵਿੱਚ ਕਿਤੇ ਹਲਕਾ, ਕਿਤੇ ਦਰਮਿਆਨ ਮੀਂਹ ਪੈਣ ਦੀ ਜਾਣਕਾਰੀ ਮਿਲੀ ਹੈ।

ਮੀਂਹ ਨਾਲ ਸਾਉਣੀ ਦੀਆਂ ਫ਼ਸਲਾਂ ’ਤੇ ਆਇਆ ਨਿਖਾਰ

ਮਾਨਸਾ ਨੇੜਲੇ ਇੱਕ ਪਿੰਡ ਵਿੱਚ ਮੱਕੀ ਦੇ ਖੇਤ ਦਾ ਨਿਰੀਖਣ ਕਰਦਾ ਹੋਇਆ ਕਿਸਾਨ। -ਫੋਟੋ: ਮਾਨ

ਮਾਨਸਾ ( ਪੱਤਰ ਪ੍ਰੇਰਕ); ਮਾਲਵਾ ਪੱਟੀ ਵਿੱਚ ਅੱਜ ਪਏ ਮੀਂਹ ਨੇ ਖੇਤਾਂ ਵਿੱਚ ਰੰਗ ਬੰਨ੍ਹ ਦਿੱਤਾ ਹੈ ਅਤੇ ਪਾਰਾ ਡਿੱਗਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਮੀਂਹ ਨੇ ਮਾਲਵਾ ਖੇਤਰ ਦੇ ਮਾਨਸਾ ਤੋਂ ਇਲਾਵਾ ਬਠਿੰਡਾ, ਫਰੀਦਕੋਟ, ਮੁਕਤਸਰ, ਬਰਨਾਲਾ ਖੇਤਰ ਦੇ ਖੇਤਾਂ ਵਿੱਚ ਰੌਣਕਾਂ ਲਾ ਧਰੀਆਂ ਹਨ। ਜਿਹੜੇ ਖੇਤਾਂ ਵਿੱਚ ਤਿੰਨ ਦਿਨ ਪਹਿਲਾਂ 43-44 ਡਿਗਰੀ ਤਾਪਮਾਨ ਨੇ ਨਰਮੇ ਵਰਗੀਆਂ ਨਿੱਕੀਆਂ ਫ਼ਸਲਾਂ, ਪਸ਼ੂਆਂ ਦਾ ਹਰਾ-ਚਾਰਾ, ਸਬਜ਼ੀਆਂ ਅਤੇ ਤਾਜ਼ਾ ਬੀਜੀ ਝੋਨੇ ਦੀ ਪਨੀਰੀ ਦੀ ਸੜਨ ਵਰਗੀ ਸਥਿਤੀ ਪੈਦਾ ਕੀਤੀ ਹੋਈ ਸੀ, ਉਹ ਸਭ ਅੱਜ ਮੀਂਹ ਦੇ ਨਿਰਮਲ ਪਾਣੀ ਨਾਲ ਨਰੋਈ ਖੜ੍ਹੀ ਵਿਖਾਈ ਦਿੰਦੀ ਸੀ। ਖੇਤਾਂ ਵਿਚ ਡਿੱਗੇ ਅੰਬਰੀ ਪਾਣੀ ਅਤੇ ਠੰਢੀ ਹਵਾ ਨਾਲ ਕਾਰਨ ਚਾਰ-ਚੁਫੇਰੇ ਫਸਲਾਂ ਟਹਿਕਣ ਲੱਗੀਆਂ। ਖੇਤੀ ਵਿਭਾਗ ਨੇ ਇਸ ਮੀਂਹ ਨੂੰ ਨਰਮੇ ’ਤੇ ਸਭ ਤੋਂ ਵਧੀਆ ਟਾਨਿਕ ਕਰਾਰ ਦਿੱਤਾ ਹੈ। ਮਹਿਕਮੇ ਨੇ ਇਸ ਮੀਂਹ ਦਾ ਸਭ ਤੋਂ ਵੱਧ ਮੁਨਾਫ਼ਾ ਝੋਨੇ ਦੀ ਪੌਦ ਸਮੇਤ ਪਸ਼ੂਆਂ ਦੇ ਹਰੇ-ਚਾਰੇ ਅਤੇ ਸਬਜ਼ੀਆਂ ਨੂੰ ਵੀ ਦੱਸਿਆ ਹੈ। ਮਹਿਕਮੇ ਦੇ ਮਾਹਿਰਾਂ ਦਾ ਇਹ ਵੀ ਕਹਿਣਾ ਕਿ ਫ਼ਸਲਾਂ ਉਪਰ ਜਿਹੜੀ ਗਰਮੀ ਨੇ ਮਾੜਾ ਅਸਰ ਪਾਇਆ ਸੀ, ਉਹ ਹੁਣ ਇਸ ਮੀਂਹ ਨੇ ਚੰਗਾ ਪ੍ਰਭਾਵ ਪਾ ਦਿੱਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ.ਜੀਐਸ ਰੋਮਾਣਾ ਨੇ ਮਾਲਵਾ ਪੱਟੀ ਵਿਚ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਸ਼ੁਭ-ਸ਼ੁਰੂਆਤ ਦੱਸਿਆ ਹੈ।

ਸਿਰਸਾ: ਮੀਂਹ ਤੇ ਗੜਿਆਂ ਕਾਰਨ ਸਬਜ਼ੀਆਂ ਦੀ ਫਸਲ ਨੁਕਸਾਨੀ

ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇਥੇ ਅੱਜ ਕਈ ਇਲਾਕਿਆਂ ’ਚ ਮੀਂਹ ਨਾਲ ਜਬਰਦਸਤ ਗੜੇ ਪਏ ਜਿਸ ਨਾਲ ਸਬਜ਼ੀਆਂ ਤੇ ਬਾਗਬਾਨੀ ਨੂੰ ਨੁਕਸਾਨ ਹੋਇਆ ਹੈ। ਗੜਿਆਂ ਨਾਲ ਕਈ ਥਾਈਂ ਝੋਨੇ ਦੀ ਪਨੀਰੀ ਵੀ ਨੁਕਸਾਨੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਬਾਅਦ ਸਿਰਸਾ ਦੇ ਨਾਲ ਲਗਦੇ ਪਿੰਡ ਝੋਂਪੜਾ, ਸਾਹਰਣੀ, ਖੈਰੇਕਾਂ ਸਮੇਤ ਕਈ ਪਿੰਡਾਂ ਵਿੱਚ ਭਰਵੇ ਮੀਂਹ ਨਾਲ ਜਬਰਦਸਤ ਗੜੇ ਪਏ। ਗੜਿਆਂ ਨਾਲ ਸਬਜ਼ੀਆਂ ਤੇ ਬਾਗਬਾਨੀ ਤੋਂ ਇਲਾਵਾ ਕਿਸਾਨਾਂ ਵੱਲੋਂ ਬੀਜੀਆਂ ਝੋਨੇ ਦੀਆਂ ਪਨੀਰੀਆਂ ਨੂੰ ਨੁਕਸਾਨ ਪੁੱਜਿਆ ਹੈ। ਪਿੰਡ ਝੋਂਪੜਾ ਦੇ ਕਿਸਾਨ ਮਦਨ ਨੱਢਾ ਨੇ ਦੱਸਿਆ ਹੈ ਕਿ ਦੁਪਹਿਰ ਬਾਅਦ ਤੇਜ਼ ਗਰਜ ਨਾਲ ਭਰਵਾਂ ਮੀਂਹ ਤੇ ਗੜੇ ਪੈਣ ਨਾਲ ਸਬਜ਼ੀਆਂ ਦੀ ਫ਼ਸਲ ਨੂੰ ਨੁਕਸਾਨ ਪੁੱਜਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਗੜਿਆਂ ਨਾਲ ਅਮਰੂਦਾਂ ਤੇ ਜਾਮੁਨ ਦਾ ਫਲ ਵੀ ਝੜ ਗਿਆ ਹੈ। ਪਿੰਡ ਸਾਹਰਣੀ ਤੇ ਖੈਰੇਕਾਂ ਦੇ ਕਈ ਕਿਸਾਨਾਂ ਨੇ ਦੱਸਿਆ ਹੈ ਕਿ ਗੜਿਆਂ ਨਾਲ ਝੋਨੇ ਦੀ ਪਨੀਰੀ ਨੂੰ ਭਾਰੀ ਨੁਕਸਾਨ ਹੋਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All