ਪੱਤਰ ਪ੍ਰੇਰਕ
ਮਾਨਸਾ, 16 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਬਾਸਕਟਬਾਲ ਵੱਖ-ਵੱਖ ਉਮਰ ਵਰਗ ਵਿਚ ਖਿਡਾਰੀਆਂ ਨੇ ਆਪਣੇ ਜ਼ੌਹਰ ਦਿਖਾਏ। ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਬਾਸਕਿਟਬਾਲ ਅੰਡਰ-17 ਲੜਕੀਆਂ ਵਿਚ ਸਰਦੂਲਗੜ੍ਹ ਨੇ ਭੇੈਣੀਬਾਘਾ ਨੂੰ ਅਤੇ ਭੈਣੀਬਾਘਾ ਨੇ ਠੂਠਿਆਂਵਾਲੀ ਨੂੰ ਹਰਾਇਆ। ਇਸੇ ਤਰ੍ਹਾਂ ਭਾਈ ਦੇਸਾ ਦੀ ਟੀਮ ਨੇ ਡੀਏਵੀ ਸਕੂਲ ਬੁਢਲਾਡਾ ਨੂੰ ਹਰਾਇਆ ਅਤੇ ਭੈਣੀਬਾਘਾ ਨੇ ਭਾਈ ਦੇਸਾ ਦੀ ਟੀਮ ਨੂੰ ਹਰਾਇਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅੰਡਰ-21 ਲੜਕਿਆਂ ਵਿਚ ਭੈਣੀਬਾਘਾ ਦੀ ਟੀਮ ਨੇ ਡੀਏਵੀ ਸਕੂਲ ਬੁਢਲਾਡਾ ਅਤੇ ਠੂਠਿਆਂਵਾਲੀ ਨੂੰ ਹਰਾ ਕੇ ਜਿੱਤ ਦਰਜ ਕੀਤੀ।
ਬਠਿੰਡਾ(ਪੱਤਰ ਪ੍ਰੇਰਕ): ਇੱਥੋਂ ਦੇ ਵੱਖ-ਵੱਖ ਖੇਡ ਮੈਦਾਨਾਂ ਵਿੱਚ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਅੱਜ ਵੱਖ-ਵੱਖ ਉਮਰ ਵਰਗ ਵਿੱਚ ਲੜਕਿਆਂ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਨੇ ਹੋਰ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਦੇ ਅੱਜ ਪੰਜਵੇਂ ਦਿਨ ਹਾਕੀ, ਬੈਡਮਿੰਟਨ, ਬਾਸਕਿਟਬਾਲ, ਟੇਬਲ ਟੈਨਿਸ, ਵੇਟ ਲਿਫਟਿੰਗ ਅਤੇ ਖੋ-ਖੋ ਦੇ ਮੁਕਾਬਲੇ ਸਮਾਪਤ ਹੋਏ। ਉਨ੍ਹਾਂ ਦੱਸਿਆ ਕਿ ਅੰਡਰ-14 ਡਬਲ ਵਿਚ ਦਮਨ ਪ੍ਰਤਾਪ ਸਿੰਘ ਨੇ ਪਹਿਲਾ, ਸਥਾਨ ਲਿਆ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਵਿਚ ਅਮਨਦੀਪ ਕੌਰ ਅੱਵਲ ਰਹੀ। ਅੰਡਰ-17 ਲੜਕਿਆਂ ਵਿਚ ਗੁਨਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਅੰਡਰ-17 ਵਿਚ ਬੰਗੀ ਰਘੂ ਨੇ ਫੂਲ ਏ ਨੂੰ ਹਰਾਇਆ, ਬਾਜਕ ਨੇ ਮੋੜ ਕਲਾਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਬਠਿੰਡਾ ਏ ਗੁਲਾਬਗੜ੍ਹ ਨੇ ਰਾਮਪੁਰਾ ਬੀ ਨੂੰ ਹਰਾਇਆ, ਗੋਨਿਆਣਾ ਨੇ ਨਥਾਣਾ ਨੂੰ ਹਰਾਇਆ, ਭਗਤਾ ਏ ਨੇ ਕਾਰਪੋਰੇਸ਼ਨ ਦੇਸਰਾਜ ਨੂੰ ਹਰਾਇਆ ਅਤੇ ਗੋਨਿਆਣਾ ਬੀ ਭੋਖੜਾ ਦੀ ਟੀਮ ਨੇ ਸਰਦਾਰਗੜ੍ਹ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।