ਪਰਸ਼ੋਤਮ ਬੱਲੀ
ਬਰਨਾਲਾ, 7 ਫਰਵਰੀ
ਇਥੋਂ ਦੇ ਰੇਲਵੇ ਸਟੇਸ਼ਨ ’ਤੇ 130 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਮੋਰਚੇ ਦੀ ਅਗਵਾਈ ‘ਚ ਧਰਨਾ ਜਾਰੀ ਹੈ| ਅੱਜ ਯਾਦਵਿੰਦਰ ਸਿੰਘ ਚੌਹਾਨਕੇ, ਗੁਰਦੇਵ ਮਾਂਗੇਵਾਲ, ਗੁਲਾਬ ਸਿੰਘ ਗਿੱਲ, ਬਲਵੀਰ ਕੌਰ ਕਰਮਗੜ੍ਹ, ਕਾਕਾ ਸਿੰਘ ਫਰਵਾਹੀ, ਸਾਧੂ ਸਿੰਘ ਛੀਨੀਵਾਲ, ਜਸਵਿੰਦਰ ਸਿੰਘ ਮੰਡੇਰ, ਗੁਰਮੇਲ ਸ਼ਰਮਾ, ਚਰਨਜੀਤ ਕੌਰ, ਸਾਹਿਬ ਸਿੰਘ ਬਡਬਰ, ਅਮਰਜੀਤ ਕੌਰ, ਕਰਨੈਲ ਸਿੰਘ ਗਾਂਧੀ ਤੇ ਬਲਵੰਤ ਸਿੰਘ ਉਪਲੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਇਸ ਲੋਕ ਅੰਦੋਲਨ ਨੂੰ ਪੰਜਾਬ ਦਾ ਦੱਸਣ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਪੂਰੇ ਦੇਸ਼ ਦਾ ਹੈ ਤੇ ਹੁਣ ਤਾਂ ਇਹ ਸਰਹੱਦਾਂ ਪਾਰ ਕਰਕੇ ਵਿਸ਼ਵਵਿਆਪੀ ਬਣ ਚੁੱਕਿਆ ਹੈ। ਅੱਜ ਭੋਲਾ ਸਿੰਘ ਠੀਕਰਾਵਾਲਾ, ਬਲਵੰਤ ਸਿੰਘ ਠੀਕਰੀਵਾਲਾ, ਨਿਰਮਲ ਸਿੰਘ ਭੱਠਲ, ਵਰਿਆਮ ਸਿੰਘ ਸਹੌਰ ਤੇ ਬੂਟਾ ਸਿੰਘ ਔਲਖ ਭੁੱਖ ਹੜਤਾਲ ’ਤੇ ਬੈਠੇ| ਜਗਰੂਪ ਸਿੰਘ ਹਮੀਦੀ ਦੇ ਕਵੀਸ਼ਰੀ ਜੱਥੇ ਨੇ ਵੀਰ ਰਸੀ ਵਾਰਾਂ ਗਾਈਆਂ। ਬੁੱਗਰ ਸਿੰਘ ਤੇ ਗੁਰਜੋਤ ਸਿੰਘ ਨੇ ਵੀ ਗੀਤ ਸੁਣਾਏ|