ਜਸਵੰਤ ਜੱਸ
ਫ਼ਰੀਦਕੋਟ, 11 ਅਕਤੂਬਰ
ਇਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤਿੰਨ-ਰੋਜ਼ਾ ਬਠਿੰਡਾ-ਫ਼ਰੀਦਕੋਟ ਜ਼ੋਨ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ ਡੀਏਵੀ ਕਾਲਜ, ਬਠਿੰਡਾ ਵਿੱਚ ਕਰਵਾਇਆ ਗਿਆ। ਇਸ ਵਿੱਚ ਸਥਾਨਕ ਸਰਕਾਰੀ ਬਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਤੇ ਕਾਰਜਕਾਰੀ ਪ੍ਰਿੰਸੀਪਲ ਡਾ. ਪੂਜਾ ਭੱਲਾ ਦੀ ਅਗਵਾਈ ਹੇਠ ਕਾਲਜ ਦੀਆਂ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ। ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਯੁਵਕ ਤੇ ਲੋਕ ਮੇਲੇ ਵਿੱਚ ਬਰਜਿੰਦਰਾ ਕਾਲਜ ਦੀ ਟੀਮ ਨੇ ਗਰੁੱਪ ਸ਼ਬਦ, ਵੈਸਟਰਨ ਗਰੁੱਪ ਸੋਲੋ, ਵੈਸਟਰਨ ਵੋਕਲ ਸੋਲੋ, ਮਿਮਕਰੀ, ਜਨਰਲ ਕੁਇੱਜ਼, ਮਿੱਟੀ ਦੇ ਖਿਡੌਣੇ ਬਣਾਉਣਾ, ਵਾਦ-ਵਿਵਾਦ ਵਿੱਚੋਂ ਪਹਿਲਾ ਸਥਾਨ, ਕਲੇਅ ਮਾਡਲਿੰਗ, ਲੋਕ ਗੀਤ, ਕਲਾਸੀਕਲ ਵੋਕਲ, ਪ੍ਰਕਸ਼ਨ, ਨਾਨ-ਪ੍ਰਕਸ਼ਨ, ਕਵੀਸ਼ਰੀ, ਟੋਕਰੀ ਬਣਾਉਣਾ, ਰੱਸਾ ਵੱਟਣਾ, ਸਮੂਹ ਗਾਇਣ ’ਚੋਂ ਦੂਜਾ ਸਥਾਨ, ਫੋਲਕ ਆਰਕੈਸਟਰਾ, ਇੰਸਟਾਲੇਸ਼ਨ, ਫੋਟੋਗ੍ਰਾਫ਼ੀ, ਭੰਡ, ਨੁੱਕੜ ਨਾਟਕ, ਝੂੰਮਰ, ਲਘੂ ਫ਼ਿਲਮ, ਵੈਸਟਰਨ ਗਰੁੱਪ ਸੌਂਗ, ਖਿੱਦੋ ਬਣਾਉਣਾ, ਪਰਾਂਦਾ ਬਣਾਉਣਾ, ਸ਼ਾਸਤਰੀ ਨਿਤ੍ਰ, ਵਾਰ ਗਾਇ ’ਚੋਂ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਲਜ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।