ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 30 ਅਗਸਤ
ਮਰਹੂਮ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਪੁੱਤਰ ਚੇਅਰਮੈਨ ਬਰਜਿੰਦਰ ਸਿੰਘ ਬਰਾੜ (ਸਾਬਕਾ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਵੱਲੋਂ ਨਿਹਾਲ ਸਿੰਘ ਵਾਲਾ ਵਿੱਚ ਪਾਰਟੀ ਦੀ ਲਾਮਬੰਦੀ ਮੀਟਿੰਗ ਕੀਤੀ। ਚੇਅਰਮੈਨ ਖਣਮੁਖ ਭਾਰਤੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਸਮੇਂ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਉਹ ਆਪਣੇ ਪਿਤਾ ਜਥੇਦਾਰ ਤੋਤਾ ਸਿੰਘ ਦੇ ਪਦ ਚਿੰਨ੍ਹਾਂ ’ਤੇ ਚੱਲ੍ਹ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਪਾਰਟੀ ਅਤੇ ਆਪਣੇ ਲੋਕਾਂ ਨੂੰ ਸਮਰਪਿਤ ਹਨ।
ਉਨ੍ਹਾਂ ਬਲਾਕ ਦੇ ਆਗੂਆਂ ਨਾਲ ਪਿਛਲੇ ਸਮੇਂ ਦਾ ਲੇਖਾ ਜੋਖ਼ਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿਤਾਂ ਨੂੰ ਸਮਰਪਿਤ ਪੁਰਾਣੀ ਪਾਰਟੀ ਹੈ ਉਹ ਆਪਣੇ ਵਰਕਰਾਂ ਨਾਲ ਹਮੇਸ਼ਾਂ ਸੱਜੀ ਬਾਂਹ ਬਣ ਕੇ ਖੜ੍ਹੇ ਹਨ। ਇਸ ਸਮੇਂ ਖਣਮੁਖ ਭਾਰਤੀ, ਗੁਰਪ੍ਰੀਤ ਸਿੰਘ ਬਰਾੜ, ਬਲਦੇਵ ਸਿੰਘ ਮਾਣੁੰਕੇ, ਪ੍ਰਿੰਸੀਪਲ ਸੁਖਚੈਨ ਸਿੰਘ ,ਸਿਕੰਦਰ ਸਿੰਘ ਭਾਗੀਕੇ ਨੇ ਆਪਣੇ ਵਿਚਾਰ ਰੱਖੇ ਅਤੇ ਬਰਜਿੰਦਰ ਬਰਾੜ ਨੂੰ ਸਨਮਾਨਤ ਕੀਤਾ।