ਬਰਨਾਲਾ: ਸਥਾਨਕ ਕੱਚਾ ਕਾਲਜ ਰੋਡ ਦੇ ਵਸਨੀਕ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਦੇ ਜੁਆਇੰਟ ਡਾਇਰੈਕਟਰ ਡਾ. ਪ੍ਰਵੀਨ ਬਾਂਸਲ ਨੂੰ ਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸਿਜ਼ ਨਵੀ ਦਿੱਲੀ ਦੁਆਰਾ ਫੈਲੋ ਚੁਣਿਆ ਗਿਆ ਹੈ। ਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸਿਜ਼ ਭਾਰਤ ਦੇ ਪਰਿਵਾਰ ਅਤੇ ਸਿਹਤ ਭਲਾਈ ਮੰਤਰਾਲਾ ਦੇ ਅਧੀਨ ਕੰਮ ਕਰਦੀ ਹੈ ਅਤੇ ਅਕਾਦਮਿਕ ਉੱਤਮਤਾ ਨੂੰ ਭਾਰਤ ਵਿਚ ਮੈਡੀਕਲ ਪੜ੍ਹਾਈ ਅਤੇ ਸਿਹਤ ਭਲਾਈ ਲਈ ਵਰਤੋਂ ਕਰਦੀ ਹੈ। ਪੰਜਾਬ ਵਿਚ ਪਿਛਲੇ 60 ਸਾਲਾਂ ਵਿੱਚ ਹੁਣ ਤੱਕ ਕੇਵਲ 17 ਵਿਅਕਤੀਆਂ ਨੂੰ ਇਹ ਇਨਾਮ ਮਿਲਿਆ ਹੈ। ਇਹ ਫੈਲੋਸ਼ਿਪ ਤੇਲੰਗਾਨਾ ਦੇ ਰਾਜਪਾਲ ਅਤੇ ਪੁਡੂਚੇਰੀ ਦੇ ਲੈਫਟੀਨੈਟ ਗਵਰਨਰ ਡਾ. ਤਾਮਿਲੀਸਾਈ ਵੱਲੋਂ ਪ੍ਰਦਾਨ ਕੀਤੇ ਗਏ ਹਨ।-ਖੇਤਰੀ ਪ੍ਰਤੀਨਿਧ