ਭਗਤਾ ਭਾਈ: ਇੱਥੇ ਨਰੇਗਾ ਭਵਨ ‘ਚ ਸਮਾਗਮ ਦੌਰਾਨ ਡਾ. ਬਲਵਿੰਦਰ ਸਿੰਘ ਸੋਢੀ (ਕੋਠਾ ਗੁਰੂ) ਦੀਆਂ ਨਵੀਆਂ ਛਪੀਆਂ ਦੋ ਪੁਸਤਕਾਂ ‘ਗੁਆਚੇ ਹਰਫ਼’ ਅਤੇ ‘ਕੋਠਾ ਗੁਰੂ ਤੇ ਸੋਢੀ ਵੰਸ਼ ਦੀ ਧੁੱਪ-ਛਾਂ’ ਪ੍ਰਸਿੱਧ ਕਹਾਣੀਕਾਰ ਅਤਰਜੀਤ ਸਿੰਘ ਬਠਿੰਡਾ ਵੱਲੋਂ ਰਿਲੀਜ਼ ਕੀਤੀਆਂ ਗਈਆਂ। ਡਾ. ਬਲਵਿੰਦਰ ਸਿੰਘ ਸੋਢੀ ਨੇ ਹਾਜ਼ਰੀਨ ਨੂੰ ਆਪਣੀਆਂ ਦੋਨੋਂ ਪੁਸਤਕਾਂ ਦੇ ਵਿਸ਼ੇ ਸਬੰਧੀ ਜਾਣਕਾਰੀ ਦਿੱਤੀ। ਅਤਰਜੀਤ ਸਿੰਘ ਬਠਿੰਡਾ ਨੇ ਕਿਹਾ ਕਿ ਡਾ. ਸੋਢੀ ਭਾਵੇਂ ਪਹਿਲਾਂ ਤੋਂ ਹੀ ਆਪਣੀਆਂ ਇਨਕਲਾਬੀ ਤੇ ਵਿਗਿਆਨਿਕ ਰਚਨਾਵਾਂ ਦੁਆਰਾ ਮੁਲਾਜ਼ਮ ਲਹਿਰਾਂ ਦੇ ਸਪਤਾਹਿਕ ਤੇ ਮਾਸਿਕ ਪੱਤਰਾਂ ਵਿੱਚ ਕਾਫੀ ਛਪਦੇ ਰਹੇ ਹਨ ਪਰ ਹੁਣ ਉਨ੍ਹਾਂ ਦੋ ਪੁਸਤਕਾਂ ਲਿਖ ਕੇ ਬਤੌਰ ਲੇਖਕ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ। ਇਸ ਮੌਕੇ ਗਿ. ਕੌਰ ਸਿੰਘ ਕੋਠਾਗੁਰੂ, ਲੈਕਚਰਾਰ ਰੀਤੂ ਸੋਢੀ, ਸੁਰਜੀਤ ਸਿੰਘ ਚੇਲਾ, ਹਰਬੰਸ ਸਿੰਘ ਬਰਾੜ, ਜਸਵੀਰ ਭਾਈਰੂਪਾ, ਸੁਲੱਖਣ ਸਿੰਘ ਭਗਤਾ ਤੇ ਆਤਮ ਤੇਜ਼ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਬਲਵਿੰਦਰ ਸੋਢੀ ਨੇ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ