ਪੱਤਰ ਪ੍ਰੇਰਕ
ਮਾਨਸਾ, 12 ਨਵੰਬਰ
ਬਹੁਜਨ ਮੁਕਤੀ ਪਾਰਟੀ ਦੀ ਜ਼ਿਲ੍ਹਾ ਇਕਾਈ ਮਾਨਸਾ ਵੱਲੋਂ ਓਬੀਸੀ ਆਗੂ ਲਾਲ ਚੰਦ ਦੀ ਅਗਵਾਈ ਵਿੱਚ ਇਕ ਵਫ਼ਦ ਡੀਸੀ ਨੂੰ ਮਿਲਿਆ ਅਤੇ ਬਾਮਸੇਫ ਦਾ ਇੱਕ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਓਬੀਸੀ ਦੀ ਜਾਤੀ ਆਧਾਰਿਤ ਜਨਗਣਨਾ ਨਹੀਂ ਕਰਵਾਈ ਜਾ ਰਹੀ, ਜੋ ਤੁਰੰਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਾਮਸੇਫ, ਭਾਰਤ ਮੁਕਤੀ ਮੋਰਚਾ, ਬਹੁਜਨ ਮੁਕਤੀ ਮੋਰਚਾ, ਰਾਸ਼ਟਰੀ ਪਛੜਾ ਵਰਗ ਮੋਰਚਾ ਅਤੇ ਭਾਰਤੀ ਵਿਦਿਆਰਥੀ ਮੋਰਚਾ ਵੱਲੋਂ ਲੜੀਵਾਰ ਪੰਜ ਚਰਨਾਂ ਵਿੱਚ ਅੰਦੋਲਨ ਪੂਰੇ ਭਾਰਤ ਅੰਦਰ ਕੀਤਾ ਜਾ ਰਿਹਾ ਹੈ, ਜਿਸ ਦੇ ਆਖ਼ਰੀ ਪੰਜਵੇਂ ਚਰਨ ਵਿੱਚ 10 ਦਸੰਬਰ ਨੂੰ ਭਾਰਤ ਬੰਦ ਕੀਤਾ ਜਾਵੇਗਾ।