ਨਿੱਜੀ ਪੱਤਰ ਪ੍ਰੇਰਕ
ਝੁਨੀਰ, 7 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਿੰਡ ਬਹਿਣੀਵਾਲ ਦੇ ਪਿੰਡ ਇਕਾਈ ਦੇ ਪ੍ਰਧਾਨ ਸੁਖਵਿੰਦਰ ਸਿੰਘ ਉਰਫ ਬੱਗੀ ਨੇ ਕਿਹਾ ਕਿ ਪਿੰਡ ਬਹਿਣੀਵਾਲ ਵਿੱਚ ਹਰ ਰੋਜ਼ ਨਵੀਂਆਂ ਤੋਂ ਨਵੀਂਆਂ ਚੋਰੀਆਂ ਹੋ ਰਹੀਆਂ ਹਨ। ਪਿੰਡ ਵਿੱਚ ਚੌਕੀ ਹੋਣ ਦੇ ਬਾਵਜੂਦ ਪੁਲੀਸ ਚੋਰਾਂ ਨੂੰ ਫੜਨ ਵਿੱਚ ਅਸਫ਼ਲ ਹੈ। ਬਹਿਣੀਵਾਲ ਪੁਲੀਸ ਚੌਕੀ ਦੇ ਇਲਾਕੇ ਵਿੱਚ ਚੋਰੀਆਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੰਗਰੇਜ਼ ਸਿੰਘ ਨੇ ਕਿਹਾ ਕਿ ਪੁਲੀਸ ਦੀ ਮਾੜੀ ਕਾਰਗੁਜ਼ਾਰੀ ਖ਼ਿਲਾਫ਼ 9 ਅਗਸਤ ਨੂੰ ਬੈਣੀਵਾਲ ਪੁਲੀਸ ਚੌਕੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ, ਬਲਵਿੰਦਰ ਸਿੰਘ, ਪ੍ਰਿਥੀ ਸਿੰਘ, ਅਜੈਬ ਸਿੰਘ, ਕਰਨੈਲ ਸਿੰਘ, ਗੋਰਾ ਸਿੰਘ ਅਤੇ ਬੇਅੰਤ ਸਿੰਘ ਹਾਜ਼ਰ ਸਨ।