ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 14 ਜੂਨ
ਚਾਰ ਬੱਚਿਆਂ ਦੇ ਪਿਤਾ ਵੱਲੋਂ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੇ ਮਾਮਲੇ ’ਚ ਕੋਟਕਪੂਰਾ ਦਿਹਾਤੀ ਪੁਲੀਸ ਨੇ ਮ੍ਰਿਤਕ ਦੀ ਚਾਚੀ ਜਸਵੀਰ ਕੌਰ ਖ਼ਿਲਾਫ਼ ਆਤਮ ਹੱਤਿਆ ਲਈ ਉਕਸਾਉਣ ’ਤੇ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਜਸਵੀਰ ਕੌਰ ਅਤੇ ਜਗਦੇਵ ਸਿੰਘ ਵਿਚਕਾਰ ਪਿਛਲੇ ਸਮੇਂ ਦੌਰਾਨ ਆਪਸੀ ਸਬੰਧ ਸਨ। ਜਗਦੇਵ ਸਿੰਘ ਦਾ ਵਿਆਹ ਹੋਣ ਤੇ ਬੱਚੇ ਪੈਦਾ ਹੋਣ ’ਤੇ ਉਹ ਆਪਣੇ ਪਰਿਵਾਰ ਕੋਲ ਰਹਿਣਾ ਚਾਹੁੰਦਾ ਸੀ ਪਰ ਜਸਵੀਰ ਨੇ ਉਸ ’ਤੇ ਲਗਾਤਾਰ ਸਬੰਧ ਕਾਇਮ ਰੱਖਣ ਲਈ ਦਬਾਅ ਪਾਉਂਦੀ ਰਹੀ ਤੇ ਫੋਨ ਕਰਕੇ ਪ੍ਰੇਸ਼ਾਨ ਕਰਦੀ ਰਹੀ।