ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 12 ਅਕਤੂਬਰ
ਥਾਣਾ ਬਧਨੀ ਕਲਾਂ ਦੇ ਪਿੰਡ ਰਾਮਾ ਦੇ ਇੱਕ ਡਾਕਟਰ ਦੇ ਘਰ ਦੀ ਕੰਧ ਟੱਪ ਕੇ ਚਾਰ ਨਕਾਬਪੋਸ਼ ਵਿਅਕਤੀ ਘਰ ਅੰਦਰ ਦਾਖ਼ਲ ਹੋ ਗਏ। ਡਾਕਟਰ ਦੀ ਪਤਨੀ ਨੇ ਹਿੰਮਤ ਦਿਖਾਉਂਦਿਆਂ ਹਮਲਾਵਰਾਂ ਨੂੰ ਰਿਵਾਲਵਰ ਦਿਖਾ ਕੇ ਭੱਜਣ ਲਈ ਮਜਬੂਰ ਕਰ ਦਿੱਤਾ। ਡਾਕਟਰ ਚਮਕੌਰ ਸਿੰਘ ਬਰਾੜ ਵਾਸੀ ਰਾਮਾ ਨੇ ਦੱਸਿਆ ਕਿ ਘਰ ’ਚ ਉਸ ਦੀ ਪਤਨੀ ਅਤੇ ਦੋ ਨਾਬਾਲਗ ਬੱਚੇ ਇਕੱਲੇ ਘਰ ’ਚ ਸਨ। ਸਵੇਰੇ ਪੌਣੇ ਤਿੰਨ ਵਜੇ ਕਰੀਬ ਚਾਰ ਅਣਪਛਾਤੇ ਵਿਅਕਤੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋ ਗਏ ਅਤੇ ਉਨ੍ਹਾਂ ਦੇ ਸਹਾਇਕ ਦਵਿੰਦਰ ਸਿੰਘ ਮੱਲ੍ਹਾ ਨੂੰ ਬੰਦੀ ਬਣਾ ਲਿਆ ਅਤੇ ਕਮਰੇ ਦਾ ਦਰਵਾਜ਼ਾ ਭੰਨਣ ਲੱਗੇ। ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਰਿਵਾਲਵਰ ਫੜ ਕੇ ਹਮਲਾਵਰਾਂ ਨੂੰ ਵੰਗਾਰਿਆ ਤਾਂ ਉਹ ਭੱਜ ਗਏ। ਡਾਕਟਰ ਚਮਕੌਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਸਮਾਨ ਘਰ ਦੀ ਭੰਨ ਤੋੜ ਕੀਤੀ ਅਤੇ ਮੋਬਾਈਲ, ਲੈਪਟਾਪ ਵਗੈਰਾ ਲੈ ਗਏ। ਥਾਣਾ ਮੁਖੀ ਇੰਸਪੈਕਟਰ ਪ੍ਰਤਾਪ ਸਿੰਘ ਨੇ ਕਿਹਾ ਕਿ ਕੇਸ ਦੀ ਜਾਂਚ ਜਾਰੀ ਹੈ। ਗਲਤ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।