ਖੇਤਰੀ ਪ੍ਰਤੀਨਿਧ
ਬਰਨਾਲਾ, 19 ਅਗਸਤ
ਜ਼ਿਲ੍ਹਾ ਓਪਨ ਅਥਲੈਟਿਕਸ ਮੀਟ ਅੰਡਰ-18 ਬਾਬਾ ਕਾਲਾ ਮਹਿਰ ਬਹੁ-ਮੰਤਵੀ ਖੇਡ ਸਟੇਡੀਅਮ ਬਰਨਾਲਾ ਵਿੱਚ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਗੁਰਜੰਟ ਸਿੰਘ ਦੀ ਪ੍ਰਧਾਨਗੀ ਹੇਠ ਜਰਨਲ ਸੈਕਟਰੀ ਡਾ. ਸੁਖਰਾਜ ਸਿੰਘ, ਚਰਨਜੀਤ ਸ਼ਰਮਾ, ਗੁਰਮੀਤ ਸਿੰਘ ਕੁੱਬੇ, ਸੁਤੰਤਰ ਸਿੰਘ ਸੇਖਾ ਦੀ ਅਗਵਾਈ ਵਿੱਚ ਕਰਵਾਈ ਗਈ, ਜਿਸ ਦਾ ਉਦਘਾਟਨ ਡਾ. ਰਾਕੇਸ਼ ਜਿੰਦਲ ਨੇ ਕੀਤਾ।
ਇਸ ਮੌਕੇ 100 ਮੀਟਰ ਦੌੜ ਵਿੱਚ ਹਰਪ੍ਰੀਤ ਸਿੰਘ ਵਜੀਦਕੇ, 200 ਮੀ. ਵਿੱਚ ਜਸ਼ਨ ਸਿੰਘ ਪੱਖੋ ਕਲਾਂ, 400 ਮੀਟਰ ਵਿੱਚ ਗੁਰਪਾਲ ਪਾਂਡੇ ਭਦੌੜ, 800 ਮੀ. ਵਿੱਚ ਗੁਰਪਾਲ ਸਿੰਘ ਭਦੌੜ, 1500 ਮੀ. ਵਿੱਚ ਮਨਪ੍ਰੀਤ ਸਿੰਘ ਸਹਿਜੜਾ ਅਤੇ 3000 ਮੀਟਰ ਵਿੱਚ ਅਭਿਸ਼ੇਕ ਸ਼ਰਮਾ ਕੱਟੂ ਨੇ ਪਹਿਲਾ ਸਥਾਨ ਹਾਸਲ ਕੀਤਾ। ਲੰਬੀ ਛਾਲ ਵਿੱਚ ਹਰਪ੍ਰੀਤ ਸਿੰਘ ਵਜੀਦਕੇ ਖੁਰਦ ਨੇ ਪਹਿਲਾ ਸਥਾਨ ਹਾਸਲ ਕੀਤਾ। ਡਿਸਕਸ ਸੁੱਟਣ ਵਿੱਚ ਸਾਤਵਿਕ ਵਸ਼ਿਸ਼ਟ ਬਰਨਾਲਾ, ਹੈਮਰ ਸੁੱਟਣ ਵਿੱਚ ਗੁਰਵੀਰ ਸਿੰਘ ਧਨੌਲਾ ਖੁਰਦ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਰੋਚਨਾਪਾਲ ਬਰਨਾਲਾ ਨੇ 100 ਮੀ. ਅਤੇ 200 ਮੀਟਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 400 ਮੀਟਰ ਵਿੱਚ ਅੰਜਲੀ ਬਰਨਾਲਾ, 800 ਮੀਟਰ ਰੇਸ ਵਿੱਚ ਰਮਨਦੀਪ ਕੌਰ, 1500 ਮੀਟਰ ਵਿੱਚ ਮਨਦੀਪ ਕੌਰ ਤੇ ਗੁੱਡੀ ਮੌਰ, 3000 ਮੀਟਰ ਵਿੱਚ ਮਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਲੰਬੀ ਛਾਲ ਵਿੱਚ ਸਾਨੀਆ ਹੁਸੈਨ ਏਅਰ ਫੋਰਸ ਸਟੇਸ਼ਨ ਬਰਨਾਲਾ ਮੋਹਰੀ ਰਹੀ। ਗੋਲਾ ਸੁੱਟਣ ਅਤੇ ਡਿਸਕਸ ਸੁੱਟਣ ਵਿੱਚ ਹਰਮਨਦੀਪ ਕੌਰ ਅਤੇ ਅਰਸ਼ਦੀਪ ਕੌਰ ਅਤੇ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਨੇਜਾ ਸੁੱਟਣ ਵਿੱਚ ਨਵਜੋਤ ਕੌਰ, ਹੈਮਰ ਥਰੋ ਵਿੱਚ ਸਿਮਰਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕਿਆਂ ਵਿੱਚ ਬੈਸਟ ਐਥਲੀਟ ਗੁਰਵੀਰ ਸਿੰਘ ਬਾਠ ਧਨੌਲਾ ਖੁਰਦ ਤੇ ਲੜਕੀਆਂ ਵਿੱਚ ਸਿਮਰਨਪ੍ਰੀਤ ਕੌਰ ਕੁੱਬੇ ਬੈਸਟ ਅਥਲੀਟ ਬਣੀ।
ਫੁਟਬਾਲ ਟੂਰਨਾਮੈਂਟ: ਜ਼ੀਰਾ ਦੀਆਂ ਵਿਦਿਆਰਥਣਾਂ ਨੇ ਚਾਂਦੀ ਜਿੱਤੀ
ਜ਼ੀਰਾ (ਪੱਤਰ ਪ੍ਰੇਰਕ): ਆਈਸੀਐੱਸਈ ਜ਼ੋਨਲ ਖੇਡਾਂ ਦੇ ਤਹਿਤ ਮੋਗਾ ਜ਼ੋਨ ਦੇ ਫੁਟਬਾਲ ਮੁਕਾਬਲੇ ਬੀਤੇ ਦਿਨੀਂ ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ ਵਿੱਚ ਕਰਵਾਏ ਗਏ, ਜਿਸ ਵਿੱਚ ਲੜਕੀਆਂ ਦੇ ਅੰਡਰ 14 , ਅੰਡਰ 17 ਤੇ ਅੰਡਰ 19 ਫੁਟਬਾਲ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਦੀ ਅੰਡਰ 14 ਟੀਮ ਨੇ ਕਪਤਾਨ ਅਰੁਨਦੀਪ ਕੌਰ ਦੀ ਅਗਵਾਈ ਤੇ ਕੋਚ ਜਤਿੰਦਰ ਸਿੰਘ ਦੀ ਰਹਿਨੁਮਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਪ੍ਰਾਪਤ ਕੀਤਾ। ਐਮਬਰੋਜੀਅਲ ਪਬਲਿਕ ਸਕੂਲ ਜ਼ੀਰਾ ਦੀਆਂ ਵਿਦਿਆਰਥਣਾਂ ਵਿੱਚੋਂ ਅਰੁਨਦੀਪ ਕੌਰ, ਨਵਦੀਪ ਕੌਰ, ਗੁਰਸਿਮਰਨ ਕੌਰ, ਕਿਰਨਪ੍ਰੀਤ ਕੌਰ, ਸੁਖਮਨਦੀਪ ਕੌਰ, ਪਵਨਦੀਪ ਕੌਰ, ਅਮਰਦੀਪ ਕੌਰ ਤੇ ਹਸਨਪ੍ਰੀਤ ਕੌਰ ਦੀ ਚੋਣ ਮੋਗਾ ਜ਼ੋਨ ਦੀ ਫੁਟਬਾਲ ਟੀਮ ਵਿੱਚ ਹੋਈ, ਜੋ ਕਿ ਨਾਰਥ ਰੀਜ਼ਨ ਦੇ ਟੂਰਨਾਮੈਂਟ ਵਿੱਚ ਮੋਗਾ ਜ਼ੋਨ ਦੀ ਤਰਫੋਂ ਖੇਡਣਗੀਆਂ।