ਪੱਤਰ ਪ੍ਰੇਰਕ
ਸੰਗਤ ਮੰਡੀ, 14 ਮਾਰਚ
ਸਬ-ਡਿਵੀਜ਼ਨ ਹਸਪਤਾਲ ਘੁੱਦਾ ਵਿੱਚ ਐੱਸਐੱਮਓ ਡਾ. ਨਵਦੀਪ ਕੌਰ ਸਰਾਂ ਦੇ ਦਫ਼ਤਰ ਵਿੱਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਦੀਆਂ ਤਸਵੀਰਾਂ ਲਾਈਆਂ ਗਈਆਂ। ਇਸ ਮੌਕੇ ਐੱਸਐੱਮਓ ਡਾ. ਨਵਦੀਪ ਕੌਰ ਸਰਾਂ ਅਤੇ ਮੈਡੀਕਲ ਅਫ਼ਸਰ ਡਾ. ਜੋਬਨਪਰੀਤ ਸਰਾਂ ਨੇ ਪੰਜਾਬ ਸਰਕਾਰ ਦੇ ਇਸ ਕਦਮ ਦਾ ਸੁਆਗਤ ਕੀਤਾ। ਇਸ ਮੌਕੇ ਪਹੁੰਚੇ ‘ਆਪ’ ਆਗੂ ਹਰਤੇਜ ਭੁੱਲਰ ਨੇ ਹਸਪਤਾਲ ਦੀ ਬਿਹਤਰੀ ਲਈ ਲੋੜੀਂਦੀਆ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਭਰੋਸਾ ਦਿੱਤਾ ਕਿ ਵਿਧਾਇਤ ਅਮਿਤ ਰਤਨ ਕੋਟਫੱਤਾ ਨੂੰ ਮੰਗਾਂ ਬਾਰੇ ਜਾਣੂ ਕਰਵਾਇਆ ਜਾਵੇਗਾ।