ਟ੍ਰਿਬਿਊਨ ਨਿਊਜ਼ ਸਰਵਿਸ
ਤਪਾ ਮੰਡੀ, 20 ਅਕਤੂਬਰ
ਇੱਥੋਂ ਦਾ ਕਿਰਤੀ ਪਾਰਸ ਸਿੰਘ ਖ਼ੁਦ ਰੇਹੜੇ ’ਤੇ ਮਾਲ ਢੋਅ ਕੇ ਗੁਜ਼ਰਾ ਕਰਦਾ ਹੈ। ਉਸ ਨੇ ਆਪਣੀ ਮਿਹਨਤ ਨਾਲ ਕੀਤੀ ਕਮਾਈ ਵਿੱਚੋਂ ਦਲਿਤ ਪਰਿਵਾਰ ਦੇ ਪਿੰਡ ਝੱਬਰ ਦੇ ਰਹਿਣ ਵਾਲੇ ਅਪਾਹਜ਼ ਕਰ ਦਿੱਤੇ ਗਏ ਕਾਮਰੇਡ ਬੰਤ ਸਿੰਘ ਦੀ ਮਾਇਕ ਸਹਾਇਤਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਕਈ ਵਰ੍ਹੇ ਪਹਿਲਾਂ ਪਿੰਡ ਦੇ ਹੀ ਕੁੱਝ ਬੰਦਿਆਂ ਨੇ ਉਸ ਦੀਆਂ ਲੱਤਾਂ ਅਤੇ ਬਾਹਾਂ ਵੱਢ ਦਿੱਤੀਆਂ ਸਨ। ਉਹ ਕੰਮ ਕਾਰ ਕਰਨ ਦੇ ਕਾਬਿਲ ਨਹੀਂ ਸੀ ਰਿਹਾ। ਬੰਤ ਸਿੰਘ ਦੀ ਹਾਲਤ ’ਤੇ ਤਰਸ ਖਾ ਕੇ ਉਸ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਤਪਾ ਪਾਰਸ ਸਿੰਘ ਨੇ ਝੱਬਰ ਪਿੰਡ ਜਾ ਕੇ ਉਸ ਦੀ ਆਰਥਿਕ ਮਦਦ ਕੀਤੀ ਹੈ। ਉਸ ਦੇ ਇਸ ਲੋਕ ਭਲਾਈ ਦੇ ਕਾਰਜ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।