ਜਸਵੰਤ ਜੱਸ
ਫ਼ਰੀਦਕੋਟ, 2 ਜੂਨ
ਡਾਇਰੈੱਕਟਰ ਸਿੱਖਿਆ ਵਿਭਾਗ (ਐ.ਸਿੱ.) ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਐਲੀਮੈਂਟਰੀ ਸਿੱਖਿਆ ਵਿਭਾਗ ‘ਚ ਕੰਮ ਕਰਦੇ ਹੈੱਡ ਟੀਚਰਾਂ ਨੂੰ ਪਦਉੱਨਤੀ ਲਈ ਚੇਅਰਮੈਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐੱ.ਸਿੱ.) ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਪੰਜ ਹੈੱਡ ਟੀਚਰਾਂ ਨੂੰ ਸੈਂਟਰ ਹੈੱਡ ਟੀਚਰ, 39 ਪ੍ਰਾਇਮਰੀ ਟੀਚਰਾਂ ਨੂੰ ਹੈੱਡ ਟੀਚਰਾਂ ਵਜੋਂ ਪਦਉੱਨਤ ਕੀਤਾ ਗਿਆ ਹੈ। ਪਦਉੱਨਤ ਹੋਏ ਹੈੱਡ ਟੀਚਰਾਂ ਅਤੇ ਸੈਂਟਰ ਹੈੱਡ ਟੀਚਰਾਂ ਨੂੰ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵੱਲੋਂ ਆਰਡਰ ਦਿੱਤੇ ਗਏ।
ਇਸ ਮੌਕੇ ਕਮਲਜੀਤ ਤਾਹੀਮ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਨੇ ਦੱਸਿਆ ਕਿ ਬਲਕਰਨ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਥੇਹ ਵਾਲਾ, ਲਖਵਿੰਦਰ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਕੋਹਾਰਵਾਲਾ, ਸੇਵਕ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਕੋਹਾਰਵਾਲਾ, ਜਸਕੇਵਲ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਘੁਗਿਆਣਾ, ਮਨਜੀਤ ਸਿੰਘ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਪੱਕਾ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕਿਲਾ ਨੌਂ ਵਿਖੇ ਸੈਂਟਰ ਹੈੱਡ ਟੀਚਰ ਵਜੋਂ ਪਦਉੱਨਤੀ ਦੇ ਆਰਡਰ, ਇਸੇ ਤਰਾਂ ਪ੍ਰਾਇਮਰੀ ਟੀਚਰਾਂ ਤੋਂ ਹੈੱਡ ਟੀਚਰਾਂ ਨੂੰ ਆਰਡਰ ਦਿੱਤੇ ਗਏ।