ਪੱਤਰ ਪ੍ਰੇਰਕ
ਮਾਨਸਾ, 22 ਜੂਨ
ਮਾਨਸਾ ਦੇ ਥਾਣਾ ਸਿਟੀ-2 ਵਿਖੇ ਕਿਸੇ ਮਾਮਲੇ ਵਿੱਚ ਆਪਸੀ ਸਮਝੌਤੇ ਲਈ ਬੁਲਾਏ ਗਏ ਇੱਕ ਵਕੀਲ ਨੇ ਥਾਣੇ ਅੰਦਰ ਥਾਣੇਦਾਰ ਕੌਰ ਸਿੰਘ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਵਰਦੀ ਪਾੜ ਦਿੱਤੀ। ਥਾਣੇਦਾਰ ਨੂੰ ਕੁੱਝ ਸੱਟਾਂ ਵੀ ਲੱਗੀਆਂ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਭੇਜਿਆ ਗਿਆ। ਪੁਲੀਸ ਨੇ ਆਪਣੇ ਆਪ ਨੂੰ ਵਕੀਲ ਦੱਸਣ ਵਾਲੇ ਸੋਨੂੰ ਤੰਵਰ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣੇਦਾਰ ਕੌਰ ਸਿੰਘ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਲਿਜਾਇਆ ਗਿਆ। ਮਾਨਸਾ ਦੇ ਡੀਐਸਪੀ ਗੋਬਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੋਨੂੰ ਤੰਵਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਹੈ।